ਮੋਗਾ: SSP ਮੋਗਾ ਗੁਲਨੀਤ ਸਿੰਘ ਖੁਰਾਣਾ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਜਿਲ੍ਹਾ ਮੋਗਾ ਵਿੱਚ ਵੱਖ-ਵੱਖ ਜਗਾਵਾਂ ਤੇ ਸੈਮੀਨਾਰ ਲਗਾਕੇ ਆਮ ਜਨਤਾ ਨੂੰ ਸਾਈਬਰ ਅਪਰਾਧਾਂ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਸਾਈਬਰ ਅਪਰਾਧ ਕਰਨ ਵਾਲੇ ਦੋਸ਼ੀਆ ਖਿਲਾਫ ਲਗਾਤਾਰ ਕਾਰਵਾਈਆ ਕੀਤੀਆ ਜਾ ਰਹੀਆ ਹਨ। ਇਸੇ ਦੌਰਾਨ ATM ਕਾਰਡ ਬਦਲੀ ਕਰਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨ੍ਹਾਂ ਕੋਲੋਂ 5 ATM ਕਾਰਡ ਬ੍ਰਾਮਦ ਹੋਏ ਹਨ। arrested for cheating by changing ATM card in Moga.ATM thieves caught in Moga.
ਇਸੇ ਤਹਿਤ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਗਜੀਤ ਸਿੰਘ ਨੇ ਆਪਣੀ ਲਿਖਤੀ ਸ਼ਿਕਾਇਤ ਦਿਤੀ ਸੀ ਜੋ ਕਾਰਵਾਈ ਲਈ ਥਾਣਾ ਸਿਟੀ ਮੋਗਾ ਨੂੰ ਭੇਜੀ ਗਈ ਹੈ। ਗੁਲਨੀਤ ਨੇ ਕਿਹਾ ਕਿ ਮਿਤੀ 21.10.2022 ਨੂੰ ਜਗਜੀਤ ਸਿੰਘ ਪੁਤਰ ਮਾਨ ਸਿੰਘ ਵਾਸੀ ਚੱਕੀ ਵਾਲੀ ਗਲੀ, ਨੇੜੇ ਬੱਸ ਸਟੈਂਡ ਮੋਗਾ ਨੇ ਆਪਣੀ ਲਿਖਤੀ ਦਰਖਾਸਤ SSP ਮੋਗਾ ਕੋਲ ਦਿੱਤੀ ਸੀ ਜੋ ਕਾਰਵਾਈ ਲਈ ਥਾਣਾ ਸਿਟੀ ਮੋਗਾ ਨੂੰ ਭੇਜੀ ਗਈ।
ਜਿਸ ਵਿਚ ਜਗਜੀਤ ਸਿੰਘ ਉਕਤ ਵੱਲੋ ਦੱਸਿਆ ਗਿਆ ਕਿ ਉਹ SBI ਬੈਂਕ GT ਰੋਡ ਮੋਗਾ ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ, ਜਿੱਥੇ ਇੱਕ ਅਣਜਾਣ ਆਦਮੀ ATM ਵਿਚ ਮੌਜੂਦ ਸੀ। ਜਦੋ ਜਗਜੀਤ ਸਿੰਘ ਪੈਸੇ ਕਢਵਾਉਣ ਲੱਗਾ ਤਾਂ ਉਸ ਅਣਜਾਣ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਦਾ ਮੁਲਾਜਮ ਦੱਸਦੇ ਹੋਏ ਜਗਜੀਤ ਸਿੰਘ ਨੂੰ ਰਕਮ ਦੀ ਜਗ੍ਹਾ ਤੇ ATM ਪਿੰਨ ਭਰਨ ਲਈ ਕਿਹਾ ਅਤੇ ਜਦੋ ਜਗਜੀਤ ਸਿੰਘ ਨੇ ATM ਪਿੰਨ ਭਰਿਆ ਜੋ ATM ਸਕਰੀਨ ਉੱਪਰ ਦਿਖਿਆ ਤਾਂ ਅਣਜਾਣ ਆਦਮੀ ਨੇ ATM ਪਿੰਨ ਪੜ ਲਿਆ। ਜਗਜੀਤ ਸਿੰਘ ਨੂੰ ਗੱਲਬਾਤ ਵਿਚ ਉਲਝਾਅ ਕੇ ਅਣਜਾਣ ਵਿਅਕਤੀ ਨੇ ਧੋਖੇ ਨਾਲ ATM ਕਾਰਡ ਬਦਲ ਲਿਆ ਅਤੇ ਬਾਅਦ ਵਿਚ ਅਣਜਾਣ ਵਿਅਕਤੀ ਵੱਲੋ ਜਗਜੀਤ ਸਿੰਘ ਦਾ ATM ਕਾਰਡ ਵਰਤ ਕੇ ਉਸ ਦੇ ਖਾਤੇ ਵਿੱਚੋ ਕੁੱਲ 19000/- ਰੁਪਏ ਕਢਵਾ ਲਏ।