ਮਾਨਸਾ: ਇੰਡੋ ਨੇਪਾਲ ਵਿਖੇ ਹੋਈਆਂ ਰੂਲਜ਼ ਗੇਮਜ਼ ਵਿੱਚ ਹਲਕਾ ਸਰਦੂਲਗੜ੍ਹ ਦੇ ਦੋ ਨੌਜਵਾਨਾਂ ਨੇ ਗੋਲਡ ਮੈਡਲ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਦੱਸ ਦਈਏ ਕਿ ਪਿੰਡ ਖਿਆਲੀ ਚਹਿਲਾਂਵਾਲੀ ਦੇ ਇਕਬਾਲ ਸਿੰਘ ਨੇ 11 ਸੈਕਿੰਡ ਵਿੱਚ 100 ਮੀਟਰ ਰੇਸ ਚੋਂ ਪਹਿਲਾਂ ਸਥਾਨ ਹਾਸਲ ਕੀਤਾ ਜਦਕਿ ਪਿੰਡ ਦਾਨੇਵਾਲਾ ਦੇ ਹਰਮਨ ਨੇ 1500 ਮੀਟਰ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ।
ਨੌਜਵਾਨਾਂ ਨੂੰ ਕੀਤਾ ਗਿਆ ਸਨਮਾਨਿਤ
ਦੱਸ ਦਈਏ ਕਿ ਇਨ੍ਹਾਂ ਜੇਤੂ ਖਿਡਾਰੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਉਨ੍ਹਾਂ ਦੇ ਘਰ ਜਾ ਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਦੌਰਾਨ ਪਿਛਲੇ ਦਿਨੀਂ ਪਟਿਆਲਾ ਵਿਖੇ ਯੂਨੀਵਰਸਿਟੀ ਸੀਨੀਅਰ ਗੇਮਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਕਮਲਜੀਤ ਕੌਰ ਬੀਰੇਵਾਲਾ ਜੱਟਾਂ ਦਾ ਵੀ ਬਿਕਰਮ ਮੋਫਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹ ਵੀ ਪੜੋ: ਤਨਖਾਹ ਸਕੇਲ ਨੇਮਾਂ ਵਿੱਚ ਤਬਦੀਲੀ ਦੇ ਫੈਸਲੇ ਦਾ ਅਧਿਆਪਕਾਂ ਨੇ ਕੀਤਾ ਵਿਰੋਧ
ਨੌਜਵਾਨਾਂ ਨੇ ਕੀਤਾ ਜ਼ਿਲ੍ਹੇ ਦਾ ਨਾਂਅ ਰੋਸ਼ਨ
ਇਸ ਮੌਕੇ ਬਿਕਰਮ ਮੋਫਰ ਨੇ ਕਿਹਾ ਕਿ ਇੰਡੋ ਨੇਪਾਲ ਵਿੱਚ ਰੂਲਜ਼ ਗੇਮਾਂ ਚੋਂ ਇਕਬਾਲ ਸਿੰਘ ਤੇ ਹਰਮਨ ਸਿੰਘ ਨੇ ਪਹਿਲਾਂ ਸਥਾਨ ਹਾਸਲ ਕਰਕੇ ਜਿੱਥੇ ਹਲਕਾ ਸਰਦੂਲਗੜ੍ਹ ਦਾ ਨਾਂਅ ਰੌਸ਼ਨ ਕੀਤਾ। ਉੱਥੇ ਹੀ ਆਪਣੇ ਮਾਨਸਾ ਜ਼ਿਲ੍ਹੇ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਖਿਡਾਰੀ ਮਾਨਸਾ ਜ਼ਿਲ੍ਹੇ ਦੀ ਸ਼ਾਨ ਨੇ ਅਤੇ ਜਿਨ੍ਹਾਂ ਨੇ ਵਿਦੇਸ਼ਾਂ ’ਚ ਜਾ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਜਿੱਥੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ। ਉੱਥੇ ਹੀ ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੀਆਂ ਨੈਸ਼ਨਲ ਗੇਮਾਂ ਅਤੇ ਓਲੰਪਿਕ ਗੇਮਾਂ ਵਿੱਚ ਇਹ ਖਿਡਾਰੀ ਹਿੱਸਾ ਲੈਣ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ।