ਪੰਜਾਬ

punjab

ETV Bharat / state

ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਫ਼ਸਲ ਕਟਾਈ ਲਈ ਨੌਜਵਾਨਾਂ ਨੇ ਸ਼ੁਰੂ ਕੀਤੀ ਫ੍ਰੀ ਸੇਵਾ - ਫ਼ਸਲ ਕਟਾਈ ਦਾ ਨੌਜਵਾਨਾਂ ਨੇ ਚੁੱਕਿਆ ਬੀੜਾ

ਨੌਜਵਾਨਾਂ ਵੱਲੋਂ ਆਪਣੇ ਪਿੰਡਾਂ ਵਿੱਚ ਗਰੁੱਪ ਬਣਾ ਕੇ ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਕਟਾਈ ਕਰਨ ਦਾ ਬੀੜਾ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿਚੋਂ ਅਜਿਹੇ ਹੀ ਨੌਜਵਾਨ ਕਣਕ ਦੀ ਕਟਾਈ ਕਰ ਰਹੇ ਹਨ ਅਤੇ ਕਟਾਈ ਤੋਂ ਬਾਅਦ ਕਣਕ ਦੀ ਸਾਂਭ-ਸੰਭਾਲ ਕਰ ਕੇ ਕਿਸਾਨ ਦੇ ਘਰ ਪਹੁੰਚਾ ਰਹੇ ਹਨ।

ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਫ਼ਸਲ ਕਟਾਈ ਦਾ ਨੌਜਵਾਨਾਂ ਨੇ ਚੁੱਕਿਆ ਬੀੜਾ
ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਫ਼ਸਲ ਕਟਾਈ ਦਾ ਨੌਜਵਾਨਾਂ ਨੇ ਚੁੱਕਿਆ ਬੀੜਾ

By

Published : Apr 7, 2021, 7:34 PM IST

ਮਾਨਸਾ: ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਅਤੇ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਨ੍ਹੀਂ ਦਿਨੀਂ ਸਕੂਲ ਬੰਦ ਹੋਣ ਕਾਰਨ ਨੌਜਵਾਨਾਂ ਵੱਲੋਂ ਆਪਣੇ ਪਿੰਡਾਂ ਵਿੱਚ ਗਰੁੱਪ ਬਣਾ ਕੇ ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਕਟਾਈ ਕਰਨ ਦਾ ਬੀੜਾ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿਚੋਂ ਅਜਿਹੇ ਹੀ ਨੌਜਵਾਨ ਕਣਕ ਦੀ ਕਟਾਈ ਕਰ ਰਹੇ ਹਨ ਅਤੇ ਕਟਾਈ ਤੋਂ ਬਾਅਦ ਕਣਕ ਦੀ ਸਾਂਭ-ਸੰਭਾਲ ਕਰ ਕੇ ਕਿਸਾਨ ਦੇ ਘਰ ਪਹੁੰਚਾ ਰਹੇ ਹਨ।

ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਫ਼ਸਲ ਕਟਾਈ ਦਾ ਨੌਜਵਾਨਾਂ ਨੇ ਚੁੱਕਿਆ ਬੀੜਾ

ਪਿੰਡ ਭੈਣੀਬਾਘਾ ਦੇ ਨੌਜਵਾਨ ਸੁਖਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਅਤੇ ਸਕੂਲ ਕਾਲਜ ਬੰਦ ਹਨ ਪਰ ਜਿਹੜੇ ਕਿਸਾਨ ਦਿੱਲੀ ਵਿੱਚ ਧਰਨਾ ਦੇ ਰਹੇ ਹਨ ਉਨ੍ਹਾਂ ਦੀ ਕਣਕ ਦੀ ਫ਼ਸਲ ਦੀ ਕਟਾਈ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਾਨ ਦੀ ਖੇਤਾਂ ਵਿੱਚ ਫ਼ਸਲ ਨਾ ਰੁਲੇ, ਇਸ ਲਈ ਉਨ੍ਹਾਂ ਨੇ ਪਿੰਡਾਂ ਵਿੱਚ ਗਰੁੱਪ ਬਣਾ ਕੇ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਮਸ਼ੀਨ ਦੇ ਨਾਲ ਕਟਾਈ ਕਰਨੀ ਹੈ ਉਸ ਦੀ ਮਸ਼ੀਨ ਨਾਲ ਵੀ ਕਟਾਈ ਕਰਵਾਈ ਜਾਵੇਗੀ ਤੇ ਉਸ ਦੀ ਕਣਕ ਦੀ ਉਨ੍ਹਾਂ ਦੇ ਘਰਾਂ ਵਿੱਚ ਸੰਭਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਦਿੱਲੀ ਵਿੱਚ ਧਰਨਾ ਦੇਣ ਵਾਲੇ ਕਿਸਾਨਾਂ ਦੀ ਕਣਕ ਦੀ ਸਾਂਭ-ਸੰਭਾਲ ਕੀਤੀ ਜਾਵੇ।

ਕਿਸਾਨ ਦੇਵਦਾਸ ਅਤੇ ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਦੀ ਕਣਕ ਦੀ ਸਾਂਭ-ਸੰਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਨੌਜਵਾਨਾਂ ਨੇ ਜੋ ਬੀੜਾ ਉਠਾਇਆ ਹੈ ਉਹ ਬਹੁਤ ਹੀ ਵਧੀਆ ਹੈ।

ABOUT THE AUTHOR

...view details