ਮਾਨਸਾ: ਕੇਂਦਰ ਸਰਕਾਰ (Central Government) ਵੱਲੋਂ ਲਿਆਂਦੀ ਗਈ ਅਗਨੀਪਥ ਯੋਜਨਾ (Agneepath Yojana) ਦਾ ਦੇਸ਼ ਭਰ ਦੇ ਵਿੱਚ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮਾਨਸਾ ਦੇ ਵਿੱਚ ਵੀ ਨੌਜਵਾਨਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ (Deputy Commissioner's Residence) ਦੇ ਬਾਹਰ ਮਾਨਸਾ-ਸਰਸਾ ਰੋਡ ਜਾਮ ਕਰਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ (Slogans against the central government) ਕੀਤੀ ਗਈ ਅਤੇ ਤੁਰੰਤ ਟੀ.ਓ.ਡੀ. ਸਕੀਮ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ। ਨੌਜਵਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੇਸ਼ ਦੀ ਆਰਮੀ ਨੂੰ ਠੇਕੇ ‘ਤੇ ਦੇ ਕੇ ਜਿੱਥੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਕਰ ਰਹੀ ਹੈ, ਉੱਥੇ ਹੀ ਦੇ ਦੀ ਸੁਰੱਖਿਆ ਨਾਲ ਵੀ ਖਿਲਵਾੜ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਲਿਆਂਦੀ ਗਈ ਇਸ ਸਕੀਮ ਦੇ ਨਾਲ ਨੌਜਵਾਨ ਵਰਗ ਦੇ ਵਿੱਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਨੌਜਵਾਨਾਂ ਦੇ ਵਿੱਚ ਫੌਜ ਵਿੱਚ ਭਰਤੀ ਹੋਣ ਦੀ ਰੁਚੀ ਹੁੰਦੀ ਸੀ, ਪਰ ਕੇਂਦਰ ਸਰਕਾਰ (Central Government) ਨੇ ਅਜਿਹੀ ਸਕੀਮ ਲਿਆ ਕੇ ਨੌਜਵਾਨਾਂ ਦੇ ਮਨਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਦੀ ਸਰਵਿਸ ਹੋਣ ਦੇ ਨਾਲ ਜਿੱਥੇ ਨੌਜਵਾਨਾਂ ਦੇ ਵਿੱਚ ਹਥਿਆਰ ਚਲਾਉਣ ਦੀ ਸਿਖਲਾਈ ਲੈਣ ਤੋਂ ਬਾਅਦ ਗੈਂਗਵਾਰ ਦੇ ਵਿੱਚ ਵਾਧਾ ਹੋਵੇਗਾ, ਉੱਥੇ ਹੀ ਨੌਜਵਾਨਾਂ ਦੇ ਵਿੱਚ ਨੌਕਰੀਆਂ ਲੈਣ ਦੀ ਰੁਚੀ ਵੀ ਖ਼ਤਮ ਹੋਵੇਗੀ।