ਬੁਢਲਾਡਾ: ਬੁਢਲਾਡਾ ਤੋਂ ਆਪਣੇ ਘਰ ਦਾ ਸਮਾਨ ਲੈਕੇ ਵਾਪਸ ਆ ਰਿਹਾ ਪਿੰਡ ਬਰ੍ਹੇ ਦਾ 26 ਸਾਲਾ ਨੌਜਵਾਨ ਜਗਤਾਰ ਸਿੰਘ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਸਮੇਂ ਮ੍ਰਿਤਕ ਦਾ ਦੋਸਤ ਗੁਰਸੇਵਕ ਸਿੰਘ ਵੀ ਨਾਲ ਸੀ, ਪਰ ਗਨੀਮਤ ਰਹੀ ਕਿ ਉਸ ਦਾ ਬਚਾਅ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੁਢਲਾਡੇ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ 'ਚ ਆਉਂਦੇ ਸਮੇਂ ਜਗਤਾਰ ਸਿੰਘ ਦੇ ਗਲ 'ਚ ਚਾਈਨਾ ਡੋਰ ਫਸ ਗਈ। ਜਿਸ ਕਾਰਨ ਉਹ ਦੋਵੇਂ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਏ ਅਤੇ ਜਗਤਾਰ ਸਿੰਘ ਦੀ ਮੌਤ ਹੋ ਗਈ।