ਮਾਨਸਾ :ਪਿੰਡ ਹੀਰੋ ਖੁਰਦ ਦੇ ਨੌਜਵਾਨ ਬੂਟਾ ਸਿੰਘ ਚਹਿਲ ਦੀ ਹੰਗਰੀ ਦੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਉੱਤੇ ਨਿਯੁਕਤੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੰਜੀਨਿਅਰਿੰਗ ਵਿੱਚ ਗ੍ਰੈਜੂਏਸ਼ਨ ਅਤੇ ਮਾਸਟਰ ਡਿਗਰੀ ਕਰਨ ਤੋਂ ਬਾਅਦ ਵਿਦੇਸ਼ ਜਾ ਕੇ ਬੂਟਾ ਸਿੰਘ ਚਹਿਲ ਨੇ ਹੰਗਰੀ ਦੀ ਮਿਸਕਾਲਸ ਯੂਨੀਵਰਸਿਟੀ ਤੋਂ ਬਾਇਓਗੈਸ ਉਤਪਾਦਨ ਪ੍ਰਣਾਲੀ ਦੇ ਖੇਤਰ ਵਿੱਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਪੜ੍ਹਾਈ ਪੂਰੀ ਹੁੰਦੇ ਹੀ ਉਥੇ ਉਨ੍ਹਾਂ ਦੀ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤੀ ਹੋ ਗਈ। ਬੂਟਾ ਸਿੰਘ ਦੀ ਇਸ ਪ੍ਰਾਪਤੀ ਉੱਤੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।
ਬੂਟਾ ਸਿੰਘ ਅਜਿਹਾ ਹੀਰਾ ਹੈ, ਜਿਸਨੇ ਹੰਗਰੀ ਦੀ ਮਿਸਕਲ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਉੱਤੇ ਨਿਯੁਕਤ ਹੋਕੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਬੂਟਾ ਸਿੰਘ ਦੇ ਵੱਡੇ ਭਰਾ ਗੁਰਧਿਆਨ ਸਿੰਘ ਨੇ ਦੱਸਿਆ ਕਿ ਮੁਢਲੀ ਸਿੱਖਿਆ ਅਕਾਲ ਅਕਾਦਮੀ ਚੀਮਾ ਤੋਂ ਹਾਸਿਲ ਕਰਕੇ ਬੂਟਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਤੋਂ ਇੰਜੀਨਿਅਰਿੰਗ ਵਿੱਚ ਗ੍ਰੈਜੂਏਸ਼ਨ ਅਤੇ ਮਾਸਟਰ ਡਿਗਰੀ ਹਾਸਲ ਕੀਤੀ ਅਤੇ ਉੱਚ ਸਿੱਖਿਆ ਲਈ ਬੂਟਾ ਸਿੰਘ ਹੰਗਰੀ ਚਲਾ ਗਿਆ।