ਪੰਜਾਬ

punjab

ETV Bharat / state

ਕੀ ਕੋਈ ਫਰਿਸ਼ਤਾ ਧਰੇਗਾ ਇਨ੍ਹਾਂ ਅਨਾਥ ਬੱਚਿਆਂ ਦੇ ਸਿਰ 'ਤੇ ਹੱਥ ? - ਵੀਡੀਓ ਬਣਾ ਕੇ ਵਾਇਰਲ

ਮਾਨਸਾ ਦੇ ਪਿੰਡ ਸਰਦੂਲਗੜ੍ਹ 'ਚ ਛੋਟੀ ਉਮਰ 'ਚ ਹੀ ਭੈਣ ਭਰਾ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉਠ ਗਿਆ। ਪਿਛਲੇ ਦੋ ਸਾਲਾਂ ਤੋਂ ਦੋਵੇਂ ਭੈਣ ਭਰਾ ਇਕੱਲੇ ਰਹਿ ਰਹੇ ਹਨ। ਜਿਸ 'ਚ ਰਿਸ਼ਤੇਦਾਰਾਂ ਵਲੋਂ ਵੀ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛੀ ਗਈ। ਉਕਤ ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਸੇਵੀ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ।

ਕੀ ਕੋਈ ਫਰਿਸ਼ਤਾ ਧਰੇਗਾ ਇਨ੍ਹਾਂ ਅਨਾਥ ਬੱਚਿਆਂ ਦੇ ਸਿਰ 'ਤੇ ਹੱਥ ?
ਕੀ ਕੋਈ ਫਰਿਸ਼ਤਾ ਧਰੇਗਾ ਇਨ੍ਹਾਂ ਅਨਾਥ ਬੱਚਿਆਂ ਦੇ ਸਿਰ 'ਤੇ ਹੱਥ ?

By

Published : Aug 1, 2021, 7:59 PM IST

ਮਾਨਸਾ: ਮਾਂ ਬਾਪ ਦਾ ਹੱਥ ਜਦੋਂ ਸਿਰ 'ਤੇ ਹੋਵੇ ਤਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰਵਾਹ ਨਹੀਂ ਹੁੰਦੀ। ਇਸ ਦੇ ਬਾਵਜੂਦ ਜੇਕਰ ਬਚਪਨ 'ਚ ਸਿਰ ਤੋਂ ਮਾਂ ਬਾਪ ਦਾ ਹੱਥ ਉਠ ਜਾਵੇ ਤਾਂ ਦੁਖਾਂ ਦਾ ਪਹਾੜ ਬੱਚੇ 'ਤੇ ਟੁੱਟ ਜਾਂਦਾ ਹੈ। ਅਜਿਹੇ 'ਚ ਜੋ ਰਿਸ਼ਤੇ ਖੂਨ ਦੇ ਹੋਣ ਜਾਂ ਨਜ਼ਦੀਕੀ ਸਭ ਪਾਸਾ ਵਟਣਾ ਸ਼ੁਰੂ ਕਰ ਦਿੰਦੇ ਹਨ। ਛੋਟੀ ਉਮਰੇ ਵੱਡੀ ਜਿੰਮੇਵਾਰੀ ਪੈਣ ਕਾਰਨ ਕਈ ਸੁਪਨਿਆਂ ਨੂੰ ਮਾਰਨਾ ਪੈ ਜਾਂਦਾ ਹੈ।

ਕੀ ਕੋਈ ਫਰਿਸ਼ਤਾ ਧਰੇਗਾ ਇਨ੍ਹਾਂ ਅਨਾਥ ਬੱਚਿਆਂ ਦੇ ਸਿਰ 'ਤੇ ਹੱਥ ?

ਰਿਸ਼ਤੇਦਾਰਾਂ ਨਹੀਂ ਲਈ ਸਾਰ

ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਸਰਦੂਲਗੜ੍ਹ ਤੋਂ ਸਾਹਮਣੇ ਆਇਆ ਹੈ। ਜਿਥੇ ਮਹਿਜ਼ ਛੋਟੀ ਉਮਰ 'ਚ ਹੀ ਭੈਣ ਭਰਾ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉਠ ਗਿਆ। ਪਿਛਲੇ ਦੋ ਸਾਲਾਂ ਤੋਂ ਦੋਵੇਂ ਭੈਣ ਭਰਾ ਇਕੱਲੇ ਰਹਿ ਰਹੇ ਹਨ। ਜਿਸ 'ਚ ਰਿਸ਼ਤੇਦਾਰਾਂ ਵਲੋਂ ਵੀ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛੀ ਗਈ। ਉਕਤ ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਸੇਵੀ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ।

ਦੋ ਸਾਲ ਤੋਂ ਭੈਣ ਭਰਾ ਰਹਿ ਰਹੇ ਇਕੱਲੇ

ਇਸ ਸਬੰਧੀ ਛੋਟੀ ਬੱਚੀ ਪੂਜਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਮਾਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਅਤੇ ਫਿਰ ਪਿਤਾ ਨੂੰ ਕਾਲਾ ਪੀਲੀਆ ਹੋਣ ਕਾਰਨ ਉਨ੍ਹਾਂ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਦੋਵੇਂ ਭੈਣ ਭਰਾ ਇਕੱਲੇ ਹੀ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਉਸਦੀ ਦਾਦੀ ਅਤੇ ਤਾਇਆ ਜੋ ਲੁਧਿਆਣਾ 'ਚ ਰਹਿੰਦੇ ਹਨ ਅਤੇ ਕਦੇ-ਕਦੇ ਪਿੰਡ ਆ ਕੇ ਉਨ੍ਹਾਂ ਕੋਲ ਗੇੜਾ ਮਾਰ ਜਾਂਦੇ ਹਨ, ਪਰ ਆਰਥਿਕ ਮਦਦ ਕਦੇ ਨਹੀਂ ਕੀਤੀ।

ਤੀਹ ਰੁਪਏ ਨਾਲ ਲਿਆਉਂਦੇ ਰਾਸ਼ਨ

ਇਸ ਦੇ ਨਾਲ ਹੀ ਬੱਚੀ ਦਾ ਕਹਿਣਾ ਕਿ ਉਸ ਦਾ ਛੋਟਾ ਭਰਾ ਨਾਈ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜਿਸ ਕਾਰਨ ਉਸ ਨੂੰ ਤੀਹ ਰੁਪਏ ਮਿਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੀਹ ਰੁਪਏ ਨਾਲ ਹੀ ਉਹ ਹੌਲੀ-ਹੌਲੀ ਕਰ ਰਾਸ਼ਨ ਲੈ ਆਉਂਦੇ ਹਨ, ਜਿਸ ਨਾਲ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਤੋਂ ਉਨ੍ਹਾਂ ਦੀ ਮਦਦ ਕਰਨ ਲਈ ਅਪੀਲ ਵੀ ਕੀਤੀ।

ਕੱਲਬ ਦੇ ਨੌਜਵਾਨ ਕਰ ਰਹੇ ਮਦਦ

ਇਸ ਸਬੰਧੀ ਬੱਚਿਆਂ ਦੇ ਗੁਆਂਢੀਆਂ ਦਾ ਕਹਿਣਾ ਕਿ ਉਕਤ ਦੋਵੇਂ ਭੈਣ ਭਰਾ ਦੋ ਸਾਲਾਂ ਤੋਂ ਇਕੱਲੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਲੱਬ ਦੇ ਨੌਜਵਾਨ ਹੀ ਬੱਚਿਆਂ ਦੀ ਕਦੇ-ਕਦੇ ਮਦਦ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਰਿਸ਼ਤੇਦਾਰ ਵਲੋਂ ਬੱਚਿਆਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਬੱਚਿਆਂ ਦੀ ਬਾਂਹ ਫੜਨ ਲਈ ਗੁਹਾਰ ਲਗਾਈ ਹੈ।

ਵੀਡੀਓ ਬਣਾ ਕੀਤੀ ਸੀ ਵਾਇਰਲ

ਇਸ ਸਬੰਧੀ ਸਮਾਜਸੇਵੀ ਸੰਸਥਾ ਦੇ ਮੈਂਬਰ ਦਾ ਕਹਿਣਾ ਕਿ ਉਨ੍ਹਾਂ ਨੂੰ ਬੱਚਿਆਂ ਸਬੰਧੀ ਕਿਸੇ ਵਲੋਂ ਫੋਨ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਈ ਲੋਕ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਵਲੋਂ ਬੱਚਿਆਂ ਨੂੰ ਅਡੋਪਟ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਪਰਿ ਇਸ ਦਾ ਫੈਸਲਾ ਬੱਚੇ ਕਰਨਗੇ।

ਇਹ ਵੀ ਪੜ੍ਹੋ:ਦੇਖੋ 2 ਨਸ਼ੇੜੀਆਂ ਨੇ ਕਿਵੇਂ ਕੀਤਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ABOUT THE AUTHOR

...view details