ਮਾਨਸਾ:ਮਜ਼ਦੂਰੀ ਵਧਾਉਣ ਦੀ ਮੰਗ (Demand for wage increase) ਨੂੰ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਮਜ਼ਦੂਰਾਂ ਵੱਲੋਂ ਮੀਟਿੰਗਾਂ ਕਰਕੇ ਮਤੇ ਪਾਏ ਜਾ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਦੇ ਵਿਚ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਇਕੱਤਰਤਾ ਕਰਕੇ 24 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਵਿਚ ਲੱਗਣ ਵਾਲੇ ਅਣਮਿਥੇ ਸਮੇਂ ਧਰਨੇ ਦੇ ਲਈ ਵਿਚਾਰ (Workers to start indefinite dharna in Mansa from May 24) ਚਰਚਾ ਕੀਤੀ ਗਈ।
ਮਜ਼ਦੂਰ ਨੇਤਾਵਾਂ ਨੇ ਪਿੰਡ ਆਲਮਪੁਰ ਮੰਦਰਾਂ ਦੇ ਵਿੱਚ ਇਕੱਤਰਤਾ ਦੌਰਾਨ ਕਿਹਾ ਕਿ ਅੱਜ ਮਹਿੰਗਾਈ ਇੰਨੀ ਵਧ ਗਈ ਹੈ ਕਿ ਮਜ਼ਦੂਰ ਦੇ ਵੱਸੋਂ ਬਾਹਰ ਹੋ ਗਈ ਹੈ ਅਤੇ ਹਰ ਵਿਅਕਤੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਨੂੰ ਲੈ ਕੇ ਕੋਈ ਵੀ ਸਰਕਾਰ ਪਹਿਲ ਨਹੀਂ ਕਰ ਰਹੀ ਜਿਸਦੇ ਤਹਿਤ ਮਹਿੰਗਾਈ ਨੂੰ ਦੇਖਦਿਆਂ ਹੋਇਆਂ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜੋ:ਹੈਰਾਨੀਜਨਕ ! ਜ਼ਮੀਨੀ ਵਿਵਾਦ ਕਾਰਨ ਪੁੱਤ ਨੇ ਪਿਓ ਦਾ ਕੀਤਾ ਕਤਲ
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗਡ਼੍ਹ ਨੇ ਕਿਹਾ ਕਿ ਮਹਿੰਗਾਈ ਦੇ ਕਾਰਨ ਮਜ਼ਦੂਰਾਂ ਦਾ ਚੁੱਲ੍ਹਾ ਨਹੀਂ ਦੱਬਦਾ ਜਿਸ ਦੇ ਲਈ ਉਨ੍ਹਾਂ ਵੱਲੋਂ ਪਹਿਲਾਂ ਸਰਦੂਲਗਡ਼੍ਹ ਫਿਰ ਝੁਨੀਰ ਬੁਢਲਾਡਾ ਅਤੇ ਭੀਖੀ ਦੇ ਵਿਚ ਮਜ਼ਦੂਰਾਂ ਦੀ ਇਕੱਤਰਤਾ ਕਰਕੇ ਸਰਕਾਰ ਦੇ ਤੱਕ ਆਵਾਜ਼ ਪਹੁੰਚਾਈ, ਪਰ ਸਰਕਾਰ ਅਜੇ ਤਕ ਇਸ ਸਬੰਧੀ ਆਪਣਾ ਮੂੰਹ ਨਹੀਂ ਖੋਲ੍ਹਿਆ ਜਿਸ ਲਈ ਹੁਣ 24 ਮਈ ਨੂੰ ਮਾਨਸਾ ਵਿਖੇ ਮਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ।
24 ਮਈ ਤੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨਗੇ ਮਜ਼ਦੂਰ ਉਨ੍ਹਾਂ ਕਿਹਾ ਕਿ ਇਸ ਧਰਨੇ ਦੌਰਾਨ ਮਜ਼ਦੂਰਾਂ ਦੀ ਮੰਗ ਹੈ ਕਿ ਮਜ਼ਦੂਰ ਦੀ ਮਜ਼ਦੂਰੀ 700 ਰੁਪਏ ਔਰਤ ਦੀ ਮਜ਼ਦੂਰੀ 400 ਰੁਪਏ ਅਤੇ ਝੋਨੇ ਦੀ ਲਵਾਈ 6 ਹਜ਼ਾਰ ਰੁਪਏ ਅਤੇ ਵੱਖ ਵੱਖ ਪ੍ਰਾਈਵੇਟ ਦੁਕਾਨਾਂ ਤੇ ਕੰਮ ਕਰਦੇ ਨੌਜਵਾਨਾਂ ਦੀ 15 ਹਜ਼ਾਰ ਰੁਪਏ ਸਾਲਾਨਾ ਤਨਖਾਹ ਤੇ ਅੱਠ ਘੰਟੇ ਕੰਮ ਤੇ ਐਤਵਾਰ ਦੀ ਛੁੱਟੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਮਜ਼ਦੂਰਾਂ ਦੀਆਂ ਮੰਗਾਂ ਵੱਲ ਮੁੱਖਮੰਤਰੀ ਭਗਵੰਤ ਮਾਨ ਨੇ ਆਪਣੀ ਆਵਾਜ਼ ਚੁੱਪੀ ਨਾ ਤੋੜੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਤੀਜੇ ਪੰਜਾਬ ਸਰਕਾਰ ਨੂੰ ਭੁਗਤਣੇ ਪੈਣਗੇ।
ਇਹ ਵੀ ਪੜੋ:ਮੁਹੱਲਾ ਵਾਸੀਆਂ ਨੇ ਲੁਟੇਰੇ ਨੂੰ ਕਾਬੂ ਕਰ ਕੀਤਾ ਇਹ ਹਾਲ...