ਪੰਜਾਬ

punjab

ETV Bharat / state

ਪਲਾਂਟ ਪ੍ਰਾਪਤੀ ਲਈ ਬੇਲੋੜੀਆਂ ਸ਼ਰਤਾਂ ਲਾਉਣ 'ਤੇ ਮਜ਼ਦੂਰਾਂ ਨੇ ਏਡੀਸੀ ਵਿਕਾਸ ਦਫ਼ਤਰ ਬਾਹਰ ਲਾਇਆ ਧਰਨਾ - ਏਡੀਸੀ ਵਿਕਾਸ ਦਫ਼ਤਰ

ਪੰਜਾਬ ਭਰ ਦੇ ਵਿੱਚ ਪਲਾਂਟ ਪ੍ਰਾਪਤੀ ਦੇ ਲਈ ਦੋ ਹਜਾਰ ਨੌਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਜਿਸਦੇ ਲਈ ਚੀਨੀ ਸਰਕਾਰ ਵੱਲੋਂ ਹੁਣ ਪੰਜ ਪੰਜ ਮਰਲੇ ਦੇ ਪਲਾਂਟ ਦੇਣ ਦੇ ਲਈ ਐਲਾਨ ਕਰ ਦਿੱਤਾ ਗਿਆ ਹੈ।

ਪਲਾਟ ਪ੍ਰਾਪਤੀ ਲਈ ਬੇਲੋੜੀਆਂ ਸ਼ਰਤਾਂ ਲਾਉਣ ਤੇ ਮਜ਼ਦੂਰਾਂ ਨੇ ਏਡੀਸੀ ਵਿਕਾਸ ਦਫ਼ਤਰ ਬਾਹਰ ਲਾਇਆ ਧਰਨਾ
ਪਲਾਟ ਪ੍ਰਾਪਤੀ ਲਈ ਬੇਲੋੜੀਆਂ ਸ਼ਰਤਾਂ ਲਾਉਣ ਤੇ ਮਜ਼ਦੂਰਾਂ ਨੇ ਏਡੀਸੀ ਵਿਕਾਸ ਦਫ਼ਤਰ ਬਾਹਰ ਲਾਇਆ ਧਰਨਾ

By

Published : Oct 6, 2021, 6:08 PM IST

ਮਾਨਸਾ: ਪੰਜਾਬ ਸਰਕਾਰ(PUNJAB GOVERMENT) ਵੱਲੋਂ ਪੰਜਾਬ ਭਰ ਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸਦੇ ਲਈ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਗ੍ਰਾਮ ਸਭਾ ਬੁਲਾ ਕੇ ਫਾਰਮ ਭਰੇ ਜਾ ਰਹੇ ਹਨ। ਪਰ ਇਨ੍ਹਾਂ ਫਾਰਮਾਂ ਦੇ ਵਿਚ ਬੇਲੋੜੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸ਼ਰਤਾਂ ਨੂੰ ਹਟਾਉਣ ਦੇ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਾਨਸਾ ਦੇ ਏਡੀਸੀ ਵਿਕਾਸ ਦਫ਼ਤਰ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।

ਕਾਮਰੇਡ ਭਗਵੰਤ ਸਿੰਘ ਸਮਾਓਂ(Comrade Bhagwant Singh Samaon) ਅਤੇ ਨਿੱਕਾ ਸਿੰਘ ਬਹਾਦਰਪੁਰ(Nikka Singh Bahadurpur) ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਭਰ ਦੇ ਵਿੱਚ ਪਲਾਂਟ ਪ੍ਰਾਪਤੀ ਦੇ ਲਈ ਦੋ ਹਜਾਰ ਨੌਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਜਿਸਦੇ ਲਈ ਚੀਨੀ ਸਰਕਾਰ ਵੱਲੋਂ ਹੁਣ ਪੰਜ ਪੰਜ ਮਰਲੇ ਦੇ ਪਲਾਂਟ ਦੇਣ ਦੇ ਲਈ ਐਲਾਨ ਕਰ ਦਿੱਤਾ ਗਿਆ ਹੈ।

ਪਲਾਟ ਪ੍ਰਾਪਤੀ ਲਈ ਬੇਲੋੜੀਆਂ ਸ਼ਰਤਾਂ ਲਾਉਣ ਤੇ ਮਜ਼ਦੂਰਾਂ ਨੇ ਏਡੀਸੀ ਵਿਕਾਸ ਦਫ਼ਤਰ ਬਾਹਰ ਲਾਇਆ ਧਰਨਾ

ਜਿਸਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ ਪਰ ਇਨ੍ਹਾਂ ਫਾਰਮਾਂ ਦੇ ਵਿਚ ਬੇਲੋੜੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਜੇਕਰ ਕਿਸੇ ਮਜ਼ਦੂਰ ਕੋਲ ਮੋਟਰਸਾਈਕਲ ਫਰਿੱਜ ਜਾਂ ਕੋਈ ਅਜਿਹੀ ਹੋਰ ਵਸਤੂ ਹੈ ਤਾਂ ਉਸ ਨੂੰ ਪਲਾਂਟ ਨਹੀਂ ਦਿੱਤਾ ਜਾਵੇਗਾ।

ਜਿਨ੍ਹਾਂ ਦੇ ਲਈ ਅੱਜ ਉਨ੍ਹਾਂ ਵੱਲੋਂ ਇਨ੍ਹਾਂ ਸ਼ਰਤਾਂ ਨੂੰ ਹਟਾਉਣ ਦੇ ਲਈ ਏਡੀਸੀ(ADC) ਵਿਕਾਸ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਤਾਂ ਕਿ ਇਨ੍ਹਾਂ ਬੇਲੋੜੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਅਤੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਮਿਲ ਸਕਣ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਇਨ੍ਹਾਂ ਸ਼ਰਤਾਂ ਨੂੰ ਨਾ ਹਟਾਇਆ ਗਿਆ ਤਾਂ ਮਜ਼ਦੂਰ ਦੁਬਾਰਾ ਫਿਰ ਤੋਂ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ:ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ

ABOUT THE AUTHOR

...view details