ਮਾਨਸਾ: ਬੁਢਲਾਡਾ ਤਹਿਸੀਲ ਦੇ ਪਿੰਡ ਰਿਉਂਦ ਕਲਾਂ ਵਿਖੇ ਇੱਕ ਘਰ ਵਿੱਚ ਟਾਇਲਟ ਦੀ ਖੂਹੀ ਭਰ ਜਾਣ ਕਾਰਨ ਮਜ਼ਦੂਰ ਗੁਰਚਰਨ ਸਿੰਘ ਇੱਕ ਹੋਰ ਨਵੀਂ ਖੂਹੀ ਪੁੱਟਣ ਲੱਗਿਆ ਤਾਂ ਉਸ ਉੱਤੇ ਮਿੱਟੀ ਦੀ ਢਿੱਗ ਡਿੱਗਣ ਕਾਰਨ ਉਹ ਮਿੱਟੀ ਹੇਠ ਦੱਬ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਬੁਢਲਾਡਾ ਦੇ ਐਸਡੀਐਮ ਅਦਿੱਤਿਆ ਡਾਚੀ ਵਾਲ ਅਤੇ ਬੁਢਲਾਡਾ ਦੇ ਡੀਐੱਸਪੀ ਜਸਵਿੰਦਰ ਸਿੰਘ ਪੁਲਿਸ ਪਾਰਟੀ ਅਤੇ ਕਰਮਚਾਰੀਆਂ ਦੇ ਨਾਲ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ ਅਤੇ ਮਜ਼ਦੂਰ ਨੂੰ ਮਿੱਟੀ ਵਿੱਚੋਂ ਕੱਢਣ ਲਈ ਯਤਨ ਕੀਤੇ।