ਮਾਨਸਾ: ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ਸਮੇਂ 'ਚ ਹਰ ਵਿਅਕਤੀ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮਾਨਸਾ 'ਚ ਔਰਤਾਂ ਦਾ ਨਵੇਕਲਾ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡੇ ਮਾਸਕ - ਮਾਸਕ ਦੀ ਕਾਲਾਬਾਜ਼ਾਰੀ
ਦੇਸ਼-ਵਿਦੇਸ਼ 'ਚ ਜਿੱਥੇ ਇੱਕ ਪਾਸੇ ਲੋਕ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮਾਨਸਾ 'ਚ ਔਰਤਾਂ ਨੇ ਘਰ 'ਚ ਮਾਸਕ ਤਿਆਰ ਕਰ ਲੋੜਵੰਦ ਲੋਕਾਂ ਨੂੰ ਵੰਡੇ।
ਬੁੱਢਲਾਡਾ ਦੀ ਇੱਕ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੀਆਂ ਔਰਤਾਂ ਨੇ ਖ਼ੁਦ ਦੇ ਨਾਲ-ਨਾਲ ਹੋਰਨਾਂ ਲੋੜਵੰਦ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਨਵੇਕਲੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਔਰਤਾਂ ਨੇ ਘਰ ਵਿੱਚ ਹੀ ਕੱਪੜੇ ਦੇ ਮਾਸਕ ਤਿਆਰ ਕਰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ ਪਹਿਲ ਕੀਤੀ ਹੈ।
ਇਸ ਬਾਰੇ ਦੱਸਦੇ ਹੋਏ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ 'ਚ ਮੈਡੀਕਲ ਸਟੋਰਜ਼ ਉੱਤੇ ਮਾਸਕ ਮਹਿੰਗੇ ਦਾਮਾਂ 'ਤੇ ਮਿਲ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਹਰ ਵਿਅਕਤੀ ਇਸ ਨੂੰ ਖ਼ਰੀਦਣ 'ਚ ਅਸਮਰੱਥ ਹੋ ਰਿਹਾ ਸੀ। ਉਨ੍ਹਾਂ ਸਭ ਨੇ ਮਿਲ ਕੇ ਕੱਪੜੇ ਦੇ ਮਾਸਕ ਤਿਆਰ ਕੀਤੇ ਤੇ ਉਨ੍ਹਾਂ ਨੂੰ ਡਿਟੌਲ ਨਾਲ ਸੈਨੇਟਾਈਜ਼ ਕਰਕੇ ਲੋਕਾਂ ਨੂੰ ਇਸਤੇਮਾਲ ਕਰਨ ਦੀ ਅਪੀਲ ਕੀਤੀ।