ਪੰਜਾਬ

punjab

Women's day special 2023: ਕਿਸੇ ਵੇਲੇ ਖੁਦ ਹੋਈ ਜਿਨਸੀ ਸੋਸ਼ਣ ਦਾ ਸ਼ਿਕਾਰ ਅਤੇ ਹੁਣ ਪੀੜਤ ਔਰਤਾਂ ਦੀ ਆਵਾਜ਼ ਬਣੀ ਜੀਤ ਕੌਰ ਦੀ ਕਹਾਣੀ

By

Published : Mar 7, 2023, 1:47 PM IST

ਔਰਤਾਂ ਦੇ ਨਾਲ ਘਰੇਲੂ ਹਿੰਸਾ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹੀਆਂ ਹੀ ਘਟਨਾਵਾਂ ਦੇ ਨਾਲ ਔਰਤਾਂ ਆਪਣੀ ਸੁਣਵਾਈ ਨਾ ਹੋਣ ਕਾਰਨ ਆਵਾਜ਼ ਨਿਰਾਸ਼ ਹੋ ਕੇ ਬੈਠ ਜਾਂਦੀਆਂ ਹੈ।ਪਰ ਅਜਿਹੀਆ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਮਾਨਸਾ ਦੀ ਸਮਾਜ ਸੇਵਿਕਾ ਜੀਤ ਕੌਰ ਦਹੀਆ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ।

JEET KAUR on sexual harassment :Voices of women who once endured sexual harassment and are now facing abuse
JEET KAUR on sexual harassment: ਕਿਸੇ ਵੇਲੇ ਖੁਦ ਸਹਿਣ ਕੀਤਾ ਸੀ ਜਿਨਸੀ ਸੋਸ਼ਣ ਤੇ ਹੁਣ ਬਣ ਰਹੀ ਵਧੀਕੀਆਂ ਝੱਲਣ ਵਾਲੀਆਂ ਔਰਤਾਂ ਦੀ ਆਵਾਜ਼, ਪੜ੍ਹੋ ਹਿੰਮਤੀ ਜੀਤ ਕੌਰ ਦੀ ਕਹਾਣੀ

ਕਿਸੇ ਵੇਲੇ ਖੁਦ ਹੋਈ ਜਿਨਸੀ ਸੋਸ਼ਣ ਦਾ ਸ਼ਿਕਾਰ ਅਤੇ ਹੁਣ ਪੀੜਤ ਔਰਤਾਂ ਦੀ ਆਵਾਜ਼ ਬਣੀ ਜੀਤ ਕੌਰ ਦੀ ਕਹਾਣੀ

ਮਾਨਸਾ : ਔਰਤਾਂ ਨਾਲ ਸਮਾਜ ਵਿੱਚ ਹੁੰਦੀਆਂ ਘਰੇਲੂ ਤੇ ਜਿਨਸੀ ਵਧੀਕੀਆਂ ਦੇ ਖਿਲਾਫ ਬਹੁਤ ਸਾਰੇ ਲੋਕ ਆਵਾਜ਼ ਚੁੱਕਦੇ ਹਨ। ਇਸੇ ਕੜੀ ਵਿੱਚ ਸਮਾਜ ਸੇਵੀ ਜੀਤ ਕੌਰ ਦਹੀਆ ਨੇ ਵੀ ਹੰਭਲਾ ਮਾਰਿਆ ਹੈ। ਜੀਤ ਕੌਰ ਅਜਿਹੀਆਂ ਹੀ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੀ ਹੈ। ਮਾਨਸਾ ਦੀ ਇਹ ਸਮਾਜ ਸੇਵੀ ਮਹਿਲਾ ਦੀ ਆਪਣੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਉਸਨੇ ਦੱਸਿਆ ਕਿ ਉਹ ਖੁਦ ਵੀ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈ ਸੀ। ਇਥੋਂ ਹੀ ਉਸਨੇ ਇਸ ਵਧੀਕੀ ਦੇ ਖਿਲਾਫ ਆਵਾਜ਼ ਚੁੱਕਣ ਦਾ ਅਹਿਦ ਲਿਆ।



ਔਰਤਾਂ ਦੀ ਕਰ ਰਹੀ ਮਦਦ: ਉਸਦਾ ਕਹਿਣਾ ਹੈ ਕਿ ਉਹ ਅੱਜ ਵੀ ਇਨਸਾਫ਼ ਲਈ ਲੜ ਰਹੀ ਹੈ ਅਤੇ ਉਸਦੀ ਲੜਾਈ ਹੋਰਨਾਂ ਔਰਤਾਂ ਲਈ ਵੀ ਹੈ। ਔਰਤਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਉਨਾਂ ਕਿਹਾ ਕਿ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਵਰਗੇ ਫਿਕਰਿਆਂ ਨਾਲ ਜੋੜਿਆਂ ਜਾਂਦਾ ਹੈ। ਔਰਤ ਦੀ ਸਮਾਜਿਕ ਸਥਿਤੀ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਹੈ। ਔਰਤਾਂ ਨਾਲ ਘਰੇਲੂ ਹਿੰਸਾ ਅਤੇ ਦਾਜ-ਦਹੇਜ ਲਈ ਅੱਜ ਵੀ ਕੁੱਟਮਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ।



ਹਿੰਸਾ ਦਾ ਸ਼ਿਕਾਰ ਨਾ ਹੋਣਾ ਪਵੇ:ਉਨ੍ਹਾਂ ਨੂੰ ਅਜਿਹੇ ਸਮਾਜ ਦੇ ਖਿਲਾਫ ਲੜਾਈ ਲੜਨ ਦੇ ਲਈ ਪ੍ਰੇਰਿਤ ਕਰਨਾ ਮੇਰਾ ਮੁੱਖ ਮੰਤਵ ਹੈ। ਕਿਉਂਕਿ ਕਿਸੇ ਸਮੇਂ ਮੇਰਾ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਸੀ, ਜਿਸਦੇ ਤਹਿਤ ਆਪਣੀ ਲੜਾਈ ਖੁਦ ਲੜੀ ਗਈ ਹੈ। ਪੀੜਤ ਔਰਤਾਂ ਤੇ ਲੜਕੀਆਂ ਦੇ ਨਾਲ ਉਹ ਖੁਦ ਸੰਪਰਕ ਕਰਕੇ ਉਨ੍ਹਾਂ ਨੂੰ ਵੀ ਇਨਸਾਫ ਦੇ ਲਈ ਪ੍ਰੇਰਿਤ ਕਰ ਰਹੀ ਹੈ। ਉਨਾਂ ਦੱਸਿਆ ਕਿ ਕਈ ਲੜਕੀਆਂ ਨੂੰ ਇਨਸਾਫ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਸਮਾਜ ਦੇ ਵਿਚ ਔਰਤਾਂ ਦੇ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਦੇ ਲਈ ਅਤੇ ਅਜਿਹੀਆਂ ਔਰਤਾਂ ਨੂੰ ਸਮਾਜ ਦੇ ਅਜਿਹੇ ਲੋਕਾਂ ਦੇ ਖਿਲਾਫ ਲੜਨ ਲਈ ਪ੍ਰੇਰਿਤ ਕਰਾਂ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਰੁਜ਼ਗਾਰ ਦੇ ਕਾਬਿਲ ਵੀ ਬਣਾ ਰਹੀ ਹਾਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੜਕੀਆਂ ਨੂੰ ਹਿੰਸਾ ਦਾ ਸ਼ਿਕਾਰ ਨਾ ਹੋਣਾ ਪਵੇ।

ਇਹ ਵੀ ਪੜ੍ਹੋ :Women Day 2023: ਪਰਿਵਾਰ ਦਾ ਹੀ ਨਹੀਂ ਆਪਣਾ ਵੀ ਖਿਆਲ ਰੱਖਣ ਔਰਤਾਂ, ਖੁਦ ਨੂੰ ਨਾ ਕਰਨ ਨਜ਼ਰਅੰਦਾਜ਼

ਔਰਤ ਨੂੰ ਪੈਰ ਦੀ ਜੁੱਤੀ ਸਮਝਿਆ: ਜ਼ਿਕਰਯੋਗ ਹੈ ਕਿ ਦੇਸ਼ ਵਿਚ ਮਹਿਲਾਵਾਂ ਨਾਲ ਅਕਸਰ ਹੀ ਅਜਿਹੀਆਂ ਮੰਦਭਾਗੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ |ਔਰਤਾਂ ਨੂੰ ਇਨਸਾਫ ਲਈ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਮਦਦ ਕਰ ਰਹੀ ਹੈ ਉਨਾਂ ਕਿਹਾ ਕਿ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਅਤੇ ਔਰਤਾਂ ਦੇ ਨਾਲ ਘਰੇਲੂ ਹਿੰਸਾ ਉਨ੍ਹਾਂ ਨੂੰ ਦਾਜ ਦਹੇਜ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਜਿਸਨੂੰ ਲੈਕੇ ਪਹਿਲਾਂ ਤਾਂ ਕੋਈ ਇੰਨਾ ਜਾਗਰੂਕ ਨਹੀਂ ਸੀ। ਪਰ ਹੁਣ ਅਜਿਹੀਆਂ ਬਹੁਤ ਸਾਰੀਆਂ ਮਹਿਲਾਵਾਂ ਅਤੇ ਸੰਥਾਵਾਂ ਹਨ ਜੋ ਮਹਿਲਾ ਅਧਿਕਾਰ ਲਈ ਅੱਗੇ ਆਉਂਦੇ ਹਨ।

ABOUT THE AUTHOR

...view details