ਮਾਨਸਾ: ਕੇਂਦਰ ਸਰਕਾਰ ਵੱਲੋਂ ਨਿੱਤ ਦਿਨ ਘਰੇਲੂ ਵਸਤਾਂ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈਕੇ ਕੇਂਦਰ ਵਲੋਂ ਕੀਤੇ ਜਾ ਰਹੇ ਇਸ ਵਾਧੇ ਦੇ ਖਿਲਾਫ਼ ਮਾਨਸਾ ਦੇ ਇੱਕ ਪਿੰਡ ਵਿੱਚ ਔਰਤਾਂ ਵੱਲੋਂ ਆਪਣੇ ਰਸੋਈ ਗੈਸ ਸਿਲੰਡਰ ਘਰੋਂ ਬਾਹਰ ਕੱਢ ਕੇ ਮੋਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਔਰਤਾਂ ਨੇ ਗੈਸ ਸਿਲੰਡਰ ਘਰੋਂ ਕੱਢ ਕੀਤਾ ਮੋਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਿੱਤ ਦਿਨ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਘਰੇਲੂ ਖਾਣ ਪੀਣ ਦੀਆਂ ਵਸਤਾਂ ਦੇ ਵਿਚ ਵਾਧੇ ਕੀਤੇ ਜਾ ਰਹੇ ਹਨ। ਜਿਸ ਕਾਰਨ ਗਰੀਬ ਲੋਕਾਂ ਦਾ ਸਿਲੰਡਰ ਭਰਾਉਣਾ, ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ।
ਘਰ ਖਰਚ ਚਲਾਉਣਾ ਮੁਸ਼ਕਿਲ
ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਦਾ ਕਹਿਣਾ ਕਿ ਜੋ ਮਜ਼ਦੂਰੀ ਕਰਦੇ ਹਨ, ਉਸਦੇ ਨਾਲ ਉਨ੍ਹਾਂ ਦੇ ਘਰ ਦਾ ਖਰਚਾ ਨਹੀਂ ਚਲਦਾ ਪਰ ਮੋਦੀ ਸਰਕਾਰ ਦਿਨੋਂ ਦਿਨ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਇਲਾਵਾ ਖਾਣ ਪੀਣ ਦੀਆਂ ਵਸਤਾਂ 'ਚ ਵਾਧਾ ਕਰਕੇ ਆਮ ਵਿਅਕਤੀ ਦਾ ਜਿਊਣਾ ਦੁੱਭਰ ਕਰ ਰਿਹਾ ਹੈ।
ਕੇਂਦਰ ਵਲੋਂ ਮੁਫ਼ਤ ਦਿੱਤਾ ਸੀ ਸਿਲੰਡਰ
ਉੱਥੇ ਹੀ ਔਰਤਾਂ ਨੇ ਕਿਹਾ ਕਿ ਇਕ ਪਾਸੇ ਤਾਂ ਮੋਦੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਫ੍ਰੀ ਗੈਸ ਸਿਲੰਡਰ ਦਿੱਤੇ ਗਏ ਸੀ ਪਰ ਦੂਸਰੇ ਪਾਸੇ ਉਨ੍ਹਾਂ ਨੂੰ ਫ੍ਰੀ ਦਾ ਲਾਲਚ ਦੇ ਕੇ ਹੁਣ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਜਿਸ ਕਾਰਨ ਹੁਣ ਗੈਸ ਸਿਲੰਡਰ ਭਰਵਾਉਣਾ ਵੀ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ।
ਇਹ ਵੀ ਪੜ੍ਹੋ:ਬਿਜਲੀ ਨਾਲ ਚੱਲਣ ਵਾਲੀ ਸਿਆਸਤ : CM ਕੈਪਟਨ ਨੇ ਕੇਜਰੀਵਾਲ ਨੂੰ ਦਿੱਤੇ ਝਟਕੇ