ਮਾਨਸਾ: ਬੀਤੇ ਕੱਲ੍ਹ ਮਾਨਸਾ ਸ਼ਹਿਰ ਦੇ ਵਿੱਚ ਹੋਈ 35 ਮਿੰਟ ਦੀ ਬਾਰਿਸ਼ ਦੇ ਨਾਲ ਬੇਸ਼ੱਕ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰ ਗਿਆ ਪਰ ਦੂਸਰੇ ਦਿਨ ਵੀ ਮਾਨਸਾ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਾਨਸਾ ਸ਼ਹਿਰ ਦੇ ਦੋਵੇਂ ਹਿੱਸਿਆਂ ਨੂੰ ਜੋੜਨ ਵਾਲਾ ਅੰਡਰਬਰਿੱਜ ਦੂਸਰੇ ਦਿਨ ਵੀ ਪਾਣੀ ਦੇ ਨਾਲ ਭਰਿਆ ਹੋਇਆ ਹੈ ਅਤੇ ਰੇਲਵੇ ਫਾਟਕ ਉਪਰ ਜਾਮ ਲੱਗੇ ਹੋਏ ਹਨ ਜਿਸ ਕਾਰਨ ਲੋਕਾਂ ਨੂੰ ਘੰਟਿਆਂ ਬੱਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ: Agricultural Laws: ਪਿੰਡ ਪੱਖੋ ਕਲਾਂ ਵਾਸੀਆਂ ਨੇ ਕੀਤਾ ਸਾਰੀ ਸਿਆਸੀ ਪਾਰਟੀਆਂ ਦਾ ਬਾਈਕਾਟ
ਇਸ ਮੌਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਮਾਨਸਾ ਸ਼ਹਿਰ ਲੰਬੇ ਸਮੇਂ ਤੋਂ ਅਜਿਹਾ ਹੀ ਸੰਤਾਪ ਭੋਗ ਰਿਹਾ ਹੈ ਕਿਉਂਕਿ ਬਾਰਸ਼ਾਂ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਬਾਰਸ਼ ਦੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਨਿਕਾਸੀ ਦੇ ਪੁਖਤਾ ਪ੍ਰਬੰਧ ਹਨ ਪਰ ਕੱਲ੍ਹ ਹੋਈ ਪੈਂਤੀ ਮਿੰਟ ਦੀ ਬਾਰਿਸ਼ ਨਾਲ ਹੀ ਮਾਨਸਾ ਸ਼ਹਿਰ ਦੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
35 ਮਿੰਟ ਦੇ ਮੀਂਹ ਨਾਲ ਮਾਨਸਾ ਸ਼ਹਿਰ ਹੋਇਆ ਪਾਣੀ-ਪਾਣੀ ਉਨ੍ਹਾਂ ਦੱਸਿਆ ਕਿ ਅੰਡਰਬ੍ਰਿਜ ਹੀ ਦੋਨੋਂ ਹਿੱਸਿਆਂ ਨੂੰ ਜੋੜਦਾ ਹੈ ਪਰ ਪਾਣੀ ਭਰੇ ਹੋਣ ਕਾਰਨ ਲੋਕਾਂ ਨੂੰ ਫਾਟਕ ਤੇ ਘੰਟਿਆਂਬੱਧੀ ਖੜ੍ਹਨਾ ਪੈ ਰਿਹਾ ਹੈ ਅਤੇ ਸ਼ਹਿਰ ਨੂੰ ਦੋਨੇਂ ਹਿੱਸਿਆਂ ਜੋੜਨ ਵਾਲੇ ਫਾਟਕ ਤੇ ਜਾਮ ਲੱਗਣ ਕਾਰਨ ਹਸਪਤਾਲ ਪਹੁੰਚਣ ਵਾਲੇ ਲੋਕਾਂ ਨੂੰ ਵੀ ਮੁਸ਼ਕਲ ਹੋ ਰਹੀ ਹੈ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੁਰੰਤ ਅੰਡਰ ਵਿੱਚੋਂ ਪਾਣੀ ਕੱਢ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਹ ਵੀ ਪੜੋ: ਪਹਿਲੇ ਮੀਂਹ ਨੇ ਖੋਲ੍ਹੀ ਬਰਨਾਲਾ ਦੇ ਵਿਕਾਸ ਕਾਰਜਾਂ ਦੀ ਪੋਲ