ਪੰਜਾਬ

punjab

ETV Bharat / state

ਕੋਹਰੇ ਦੀ ਸੰਘਣੀ ਚਾਦਰ ਕਾਰਨ ਸੜਕਾਂ 'ਤੇ ਵਾਹਨਾਂ ਦੀ ਘਟੀ ਰਫ਼ਤਾਰ - fog in punjab

ਪੰਜਾਬ ਵਿੱਚ ਧੁੰਦ ਦੀ ਪਸਰੀ ਚਾਦਰ ਨੇ ਵਾਹਨਾਂ ਦੀ ਰਫ਼ਤਾਰ ਵਿੱਚ ਰੁਕਾਵਟ ਪਾ ਦਿੱਤੀ ਹੈ ਅਤੇ ਵਾਹਨ ਚਾਲਕ ਦਿਨੇ ਵੀ ਲਾਈਟਾਂ ਲਗਾ ਕੇ ਚੱਲ ਰਹੇ ਹਨ।

ਫ਼ੋਟੋ
ਫ਼ੋਟੋ

By

Published : Dec 20, 2019, 12:39 PM IST

Updated : Dec 20, 2019, 1:33 PM IST

ਮਾਨਸਾ: ਪੰਜਾਬ ਵਿੱਚ ਠੰਡ ਦਾ ਕਹਿਰ ਆਪਣੇ ਸਿਖ਼ਰ 'ਤੇ ਹੈ। ਪਿਛਲੇ ਦਿਨਾਂ ਤੋਂ ਪੈ ਰਹੀ ਠੰਡ ਦੇ ਕਾਰਨ ਧੁੰਦ ਦੀ ਪਸਰੀ ਚਾਦਰ ਨੇ ਵਾਹਨਾਂ ਦੀ ਰਫ਼ਤਾਰ ਵਿੱਚ ਰੁਕਾਵਟ ਪਾ ਦਿੱਤੀ ਹੈ ਅਤੇ ਵਾਹਨ ਚਾਲਕ ਦਿਨੇ ਵੀ ਲਾਈਟਾਂ ਲਗਾ ਕੇ ਚੱਲ ਰਹੇ ਹਨ। ਉੱਥੇ ਹੀ ਦੂਜੇ ਪਾਸੇ ਲੋਕਾਂ ਵੱਲੋਂ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਿਦੇਸ਼ ਮੰਤਰੀ ਨੇ ਜਸਟਿਨ ਟਰੂਡੋ ਨਾਲ ਆਪਸੀ ਸੰਬੰਧਾਂ ਦੀ ਗੁਣਵੱਤਾ ਵਧਾਉਣ ਲਈ ਕੀਤੀ ਮੁਲਾਕਾਤ

ਧੁੰਦ ਦੀ ਸੰਘਣੀ ਚਾਦਰ ਵਿੱਚ ਜਿੱਥੇ ਸੜਕਾਂ ਵਿੱਚ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਥੇ ਹੀ ਕਈ ਟਰੇਨਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ। ਈਟੀਵੀ ਭਾਰਤ ਵੱਲੋਂ ਸੜਕ ਉੱਪਰ ਚੱਲ ਰਹੇ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਸੜਕ 'ਤੇ ਚੱਲਦੇ ਸਮੇਂ ਲਾਈਟਾਂ ਲਗਾ ਕੇ ਚੱਲੋ ਅਤੇ ਹੌਲੀ ਰਫ਼ਤਾਰ ਵਿੱਚ ਚੱਲੋ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਸੜਕ ਹਾਦਸਿਆਂ ਤੋਂ ਬਚਾ ਹੋ ਸਕੇ।

Last Updated : Dec 20, 2019, 1:33 PM IST

ABOUT THE AUTHOR

...view details