ਮਾਨਸਾ: ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦਾ 10 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਪਰ ਸਿੱਧੀ ਅਦਾਇਗੀ ਦੀ ਮੰਗ ਨੂੰ ਲੈ ਕੇ ਆੜ੍ਹਤੀਆ ਵੱਲੋਂ 2 ਦਿਨਾਂ ਦੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਸਰਕਾਰ ਨੇ ਹੱਲ ਕਰ ਲਿਆ ਹੈ। ਪਰ ਜੇਕਰ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ ਆੜ੍ਹਤੀਆ ਵੱਲੋਂ ਸਰਕਾਰੀ ਖਰੀਦ ਦੇ ਦੂਜੇ ਦਿਨ ਵੀ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਮੰਡੀ ’ਚ ਪਹੁੰਚੇ ਮਾਰਕੀਟ ਕਮੇਟੀ ਦੇ ਸੈਕਟਰੀ ਚਮਕੌਰ ਸਿੰਘ ਨੇ ਦੱਸਿਆ ਕਿ ਮਾਨਸਾ ਅਨਾਜ ਮੰਡੀ ’ਚ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਏਜੰਸੀਆਂ ਵੱਲੋਂ ਵੀ ਕਣਕ ਦੀ ਖਰੀਦ ਕਰਨ ਦੇ ਲਈ ਤਿਆਰੀਆਂ ਹਨ ਤੇ ਮੰਡੀ ਦੇ ਵਿੱਚ ਵੀ ਪ੍ਰਬੰਧ ਮੁਕੰਮਲ ਹਨ ਪਰ ਆੜ੍ਹਤੀਆਂ ਵੱਲੋਂ ਸਿੱਧੀ ਅਦਾਇਗੀ ਨੂੰ ਲੈ ਕੇ 2 ਦਿਨਾਂ ਦੀ ਹੜਤਾਲ ਕੀਤੀ ਗਈ ਸੀ ਜਿਸ ਦੇ ਚਲਦਿਆਂ ਦੂਜੇ ਦਿਨ ਵੀ ਖਰੀਦ ਨਹੀਂ ਹੋਈ।
ਮਾਨਸਾ ’ਚ ਦੂਜੇ ਦਿਨ ਵੀ ਨਹੀਂ ਸ਼ੁਰੂ ਹੋਈ ਕਣਕ ਦੀ ਖ਼ਰੀਦ - ਮਾਰਕੀਟ ਕਮੇਟੀ
ਮਾਰਕੀਟ ਕਮੇਟੀ ਦੇ ਸੈਕਟਰੀ ਚਮਕੌਰ ਸਿੰਘ ਨੇ ਦੱਸਿਆ ਕਿ ਮਾਨਸਾ ਅਨਾਜ ਮੰਡੀ ’ਚ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਏਜੰਸੀਆਂ ਵੱਲੋਂ ਵੀ ਕਣਕ ਦੀ ਖਰੀਦ ਕਰਨ ਦੇ ਲਈ ਤਿਆਰੀਆਂ ਹਨ ਤੇ ਮੰਡੀ ਦੇ ਵਿੱਚ ਵੀ ਪ੍ਰਬੰਧ ਮੁਕੰਮਲ ਹਨ ਪਰ ਆੜ੍ਹਤੀਆਂ ਵੱਲੋਂ ਸਿੱਧੀ ਅਦਾਇਗੀ ਨੂੰ ਲੈ ਕੇ 2 ਦਿਨਾਂ ਦੀ ਹੜਤਾਲ ਕੀਤੀ ਗਈ ਸੀ ਜਿਸ ਦੇ ਚਲਦਿਆਂ ਦੂਜੇ ਦਿਨ ਵੀ ਖਰੀਦ ਨਹੀਂ ਹੋਈ।
ਮਾਨਸਾ ’ਚ ਅੱਜ ਵੀ ਨਹੀਂ ਸ਼ੁਰੂ ਹੋਈ ਕਣਕ ਦੀ ਖ਼ਰੀਦ
ਉਥੇ ਹੀ ਪਿੰਡ ਘਰਾਂਗਣਾ ਦੇ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਅਨਾਜ ਮੰਡੀ ਵਿਚ ਕਣਕ ਲੈ ਕੇ ਆਇਆ ਹੈ ਪਰ ਖ਼ਰੀਦ ਸ਼ੁਰੂ ਨਹੀਂ ਹੋਈ ਜਿਸਦੇ ਚੱਲਦਿਆਂ ਮਨ ਵਿੱਚ ਡਰ ਹੈ ਕਿ ਜੇਕਰ ਬਾਰਿਸ਼ ਹੋ ਗਈ ਤਾਂ ਉਨ੍ਹਾਂ ਦੀ ਫਸਲ ਇੱਥੇ ਵੀ ਖ਼ਰਾਬ ਹੋਵੇਗੀ। ਇਸ ਸਬੰਧੀ ਆੜ੍ਹਤੀ ਨੇ ਕਿਹਾ ਕਿ ਸਿੱਧੀ ਅਦਾਇਗੀ ਨੂੰ ਲੈ ਕੇ ਉਨ੍ਹਾਂ ਦੀ 2 ਦਿਨਾਂ ਦੀ ਹੜਤਾਲ ਕੀਤੀ ਹੋਈ ਹੈ ਅਤੇ ਦੂਜੇ ਦਿਨ ਵੀ ਮਾਨਸਾ ਦੇ ਵਿੱਚ ਹੜਤਾਲ ਜਾਰੀ ਸੀ ਜਿਸਦੇ ਚਲਦਿਆਂ ਖਰੀਦ ਨਹੀਂ ਕੀਤੀ ਜਾ ਰਹੀ।