ਪੰਜਾਬ

punjab

ETV Bharat / state

ਪਾਣੀ ਦੀ ਟੈਂਕੀ ਦੇ ਰਹੀ ਵੱਡੇ ਹਾਦਸੇ ਨੂੰ ਸੱਦਾ - online punjabi khabran

ਮਾਨਸਾ ਜ਼ਿਲੇ ਦੇ ਪਿੰਡ ਨੰਗਲ ਖ਼ੁਰਦ 'ਚ ਪਾਣੀ ਦੀ ਟੈਂਕੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ। ਤਰਸਯੋਗ ਹਾਲਤ ਵਿੱਚ ਖੜੀ ਟੈਂਕੀ ਕਦੇ ਵੀ ਢਹਿ ਢੇਰੀ ਹੋ ਸਕਦੀ ਹੈ।

ਫ਼ੋਟੋ

By

Published : Jul 4, 2019, 2:49 AM IST

ਮਾਨਸਾ: ਲੋਕਾਂ ਨੂੰ ਸਿਹਤ ਸਹੁਲਤਾਂ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਮਾਨਸਾ ਜ਼ਿਲੇ ਦੇ ਪਿੰਡ ਨੰਗਲ ਖ਼ੁਰਦ 'ਚ ਪਾਣੀ ਦੀ ਟੈਂਕੀ ਕਿਸੇ ਸਮੇਂ ਵੀ ਢਹਿ ਢੇਰੀ ਹੋ ਸਕਦੀ ਹੈ। ਤਰਸਯੋਗ ਹਾਲਤ ਵਿੱਚ ਖੜੀ ਟੈਂਕੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ।

ਵੀਡੀਓ

ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਜਲ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹਿਆਂ ਹਨ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਪਿੰਡ ਵਾਸੀਆਂ ਨੇ ਕਿਹਾ ਕਿ ਚਾਰ ਪਿੰਡਾ ਨੂੰ ਪਾਣੀ ਸਪਲਾਈ ਕਰਨ ਵਾਲੀ ਟੈਂਕੀ ਦੀ ਹਾਲਤ ਹੁਣ ਇਨ੍ਹੀ ਖ਼ਸਤਾ ਹੋ ਚੁੱਕੀ ਹੈ ਕਿ ਇੱਕ ਪਿੰਡ ਨੂੰ ਵੀ ਹੁਣ ਸਾਫ਼ ਪਾਣੀ ਨਹੀਂ ਮਿਲ ਰਿਹਾ। ਪਿੰਡ ਵਾਸੀਆਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਟੈਂਕੀ ਦੀ ਤਰਸਯੋਗ ਹਾਲਤ ਵੱਲ ਧਿਆਨ ਦਿੱਤਾ ਜਾਵੇ।

ABOUT THE AUTHOR

...view details