ਪੰਜਾਬ

punjab

By

Published : Mar 28, 2020, 5:00 PM IST

ETV Bharat / state

ਲੌਕਡਾਊਨ: ਇਨ੍ਹਾਂ ਬੱਚੀਆਂ ਨੇ ਕਵਿਤਾ ਰਾਹੀਂ ਲੋਕਾਂ ਨੂੰ ਘਰਾਂ 'ਚ ਰਹਿਣ ਦਾ ਦਿੱਤਾ ਸੁਨੇਹਾ

ਮਾਨਸਾ ਜ਼ਿਲ੍ਹੇ ਦੀਆਂ ਤਿੰਨ ਸਕੂਲੀ ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇਹ ਬੱਚੀਆਂ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਦਾ ਸਹਿਯੋਗ ਦੇਣ ਦੇ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀਆਂ ਹਨ।

ਮਾਨਸਾ ਕਰਫਿਊ
ਮਾਨਸਾ ਕਰਫਿਊ

ਮਾਨਸਾ: ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਭਾਰਤ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਕਰਫਿਊ ਜਾਰੀ ਹੈ। ਇਸ ਕਰਫਿਊ ਦੌਰਾਨ ਲੋਕਾਂ ਨੂੰ ਸਰਕਾਰ ਦਾ ਸਹਿਯੋਗ ਦੇਣ ਦੇ ਲਈ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਸਕੂਲੀ ਬੱਚੀਆਂ ਅਪੀਲ ਕਰ ਰਹੀਆਂ ਹਨ ਤਾਂ ਕਿ ਲੋਕ ਆਪਣੇ ਘਰਾਂ 'ਚ ਰਹਿਣ ਅਤੇ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।

ਵੇਖੋ ਵੀਡੀਓ

ਮਾਨਸਾ ਦੀਆਂ ਤਿੰਨ ਸਕੂਲੀ ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇਹ ਬੱਚੀਆਂ ਸਰਕਾਰ ਦਾ ਸਹਿਯੋਗ ਦੇਣ ਦੇ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀਆਂ ਹਨ।

ਇਹ ਬੱਚੀਆਂ ਕਵਿਤਾ ਰਾਹੀਂ ਬੋਲ ਰਹੀਆਂ ਹਨ ਕਿ ਵਿਸ਼ਵ ਵਿੱਚੋਂ ਫੈਲੀ ਕੋਰੋਨਾ ਦੀ ਬਿਮਾਰੀ ਜੀ, ਦਿਓ ਸਾਥ ਸਰਕਾਰ ਦਾ, ਨਾਂ ਕਰੋ ਹੁਸ਼ਿਆਰੀ ਜੀ, ਇਟਲੀ ਦੇ ਵਾਂਗ ਕਿਤੇ ਆਪਾਂ ਵੀ ਨਾ ਮਾਰ ਖਾ ਲਈਏ, ਘਰੋ-ਘਰੀਂ ਬਹਿਜੋ ਜੀ ਕੋਰੋਨਾ ਨੂੰ ਭਜਾ ਦੇਈਏ।

ਇਸ ਕਵਿਤਾ ਰਾਹੀਂ ਜਿੱਥੇ ਇਹ ਬੱਚੀਆਂ ਪੰਜਾਬ ਪੁਲਿਸ ਅਤੇ ਡਾਕਟਰਾਂ ਦੀ ਤਾਰੀਫ਼ ਕਰ ਰਹੀਆਂ ਹਨ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਕੀਤੀ ਗਈ ਅਪੀਲ ਨੂੰ ਵੀ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੀਆਂ ਹਨ ਤਾਂ ਕਿ ਲੋਕ ਆਪਣੇ ਘਰਾਂ 'ਚ ਰਹਿਣ ਤੇ ਕੋਰੋਨਾ ਦੀ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।

ਇਹ ਵੀ ਪੜੋ: ਜਲੰਧਰ ਵਿੱਚ ਕਰਫਿਊ ਦੌਰਾਨ ਲੋੜਵੰਦਾਂ ਨੂੰ ਲੰਗਰ ਵਰਤਾ ਰਹੀ ਪੁਲਿਸ

ਕਵਿਤਾ ਦੇ ਵਿੱਚ ਦਿਲਪ੍ਰੀਤ ਕੌਰ, ਖੁਸ਼ਦੀਪ ਕੌਰ ਤੇ ਰਮਨਦੀਪ ਕੌਰ ਵੱਲੋਂ ਗਾਈ ਗਈ ਇਹ ਕਵਿਤਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ABOUT THE AUTHOR

...view details