ਮਾਨਸਾ : ਕਾਨਵੈਂਟ ਸਕੂਲਾਂ ਵਿੱਚ ਸਮਾਰਟ ਰੂਮ ਕਲਾਸਾਂ ਬੱਚਿਆਂ ਦੇ ਆਉਣ ਜਾਣ ਲਈ ਸਕੂਲ ਵੈਨ ਝੂਲੇ ਪਾਰਕ ਆਦਿ ਦੇਖ ਕੇ ਮਾਪੇ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾ ਦਿੰਦੇ ਹਨ ।
ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਜਿਹਾ ਹੈ ਕਿ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾਉਣ ਲਈ ਇਸ ਸਕੂਲ ਵਿੱਚ ਪਹੁੰਚਦੇ ਹਨ ਕਿਉਂਕਿ ਇਹ ਸਕੂਲ ਮਾਨਸਾ ਜ਼ਿਲ੍ਹੇ ਦੇ ਕਾਨਵੈਂਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ ਇਸ ਸਕੂਲ ਨੂੰ ਹੈੱਡ ਟੀਚਰ ਪਰਮਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਆਪਸੀ ਸਹਿਯੋਗ ਨਾਲ ਮਿਲ ਕੇ ਸੁੰਦਰ ਸਕੂਲ ਬਣਾਇਆ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਘਰਾਣਾ ਦਾ ਇਹ ਸਕੂਲ ਮਾਨਸਾ ਜ਼ਿਲ੍ਹੇ ਦੇ ਕਾਨਵੈਂਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ ਕਿਉਂਕਿ ਇਸ ਸਕੂਲ ਵਿੱਚ ਸਮਾਰਟ ਕਲਾਸ ਰੂਮ, ਝੂਲੇ, ਲਾਇਬ੍ਰੇਰੀ, ਮੈਥ ਪਾਰਕ, ਸੋਹਣੇ ਪਾਰਕ ਅਤੇ ਇੱਥੋਂ ਤੱਕ ਕਿ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਵੀ ਪੜ੍ਹਾਇਆ ਜਾਂਦਾ ਹੈ। ਰਿਵਰਸ ਮੀਡੀਅਮ ਦੇ ਨਾਲ-ਨਾਲ ਇਹ ਬੱਚੇ ਵੱਖ-ਵੱਖ ਸਕੂਲਾਂ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ।