ਪੰਜਾਬ

punjab

ETV Bharat / state

ਵਿਜੇ ਸਿੰਗਲਾ ਦੀ ਜ਼ਮਾਨਤ ਭਗਵੰਤ ਮਾਨ ਦੀ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ: ਸੁਖਪਾਲ ਖਹਿਰਾ - Bhagwant Mann government

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਹੋਈ ਜ਼ਮਾਨਤ ਪੰਜਾਬ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜੋ ਕਿ ਇਸ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।

ਸੁਖਪਾਲ ਖਹਿਰੇ ਨੇ ਸਾਧੇ ਪੰਜਾਬ ਸਰਕਾਰ ‘ਤੇ ਨਿਸ਼ਾਨੇ
ਸੁਖਪਾਲ ਖਹਿਰੇ ਨੇ ਸਾਧੇ ਪੰਜਾਬ ਸਰਕਾਰ ‘ਤੇ ਨਿਸ਼ਾਨੇ

By

Published : Jul 8, 2022, 2:15 PM IST

ਮਾਨਸਾ: ਸਿੱਧੂ ਮੂਸੇਵਾਲਾ (Sidhu Musewala) ਨੂੰ ਕਤਲ ਕਰਨ ਵਾਲੇ ਪੰਜਾਬ ਨਾਲ ਸਬੰਧਿਤ ਸ਼ੂਟਰ ਅਜੇ ਵੀ ਪੰਜਾਬ ਦੀ ਗ੍ਰਿਫ਼ਤ ਚੋਂ ਬਾਹਰ ਹਨ ਅਤੇ ਪੰਜਾਬ ਪੁਲਿਸ (Punjab Police) ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਉਹ ਕਿਹੜੇ ਸ਼ੂਟਰ ਹਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ (Assassination of Sidhu Musewale) ਕੀਤਾ ਹੈ, ਪਰ ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਜਦੋਂ ਤੱਕ ਸਿੱਧੂ ਮੂਸੇ ਵਾਲੇ ਦੇ ਅਸਲ ਕਾਤਲ ਗ੍ਰਿਫ਼ਤਾਰ ਨਹੀ ਹੋ ਜਾਂਦੇ ਉਦੋਂ ਤੱਕ ਜੰਗ ਜਾਰੀ ਰਹੇਗੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ (Family of late Punjabi singer Sidhu Musewala) ਦੇ ਨਾਲ ਹਮਦਰਦੀ ਕਰਨ ਦੇ ਲਈ ਫਿਰ ਉਨ੍ਹਾਂ ਦੇ ਘਰ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਜਾਣ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ, ਪਰ ਸਿੱਧੂ ਮੂਸੇ ਵਾਲੇ ਦੇ ਕਾਤਲ ਦੇ 39 ਦਿਨ ਬਾਅਦ ਵੀ ਉਸ ਨੂੰ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਜੋ ਪੰਜਾਬ ਨਾਲ ਸਬੰਧਤ ਹਨ ਪੰਜਾਬ ਪੁਲਸ ਦੀ ਗ੍ਰਿਫਤ ਚੋਂ ਬਾਹਰ ਹਨ।

ਸੁਖਪਾਲ ਖਹਿਰੇ ਨੇ ਸਾਧੇ ਪੰਜਾਬ ਸਰਕਾਰ ‘ਤੇ ਨਿਸ਼ਾਨੇ

ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਿੱਧੂ ਮੂਸੇਵਾਲਾ ਨੂੰ ਕਿਹੜੇ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੈ, ਪਹਿਲਾਂ 94 ਕਹਿ ਰਹੇ ਸਨ ਅਤੇ ਹੁਣ AK 47 ਕਹਿ ਰਹੇ ਹਨ ਸੋ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅਸੀਂ ਪਰਿਵਾਰ ਦੇ ਨਾਲ ਹਾਂ ਜਦੋਂ ਤਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਜੰਗ ਜਾਰੀ ਰਹੇਗੀ, ਉੱਥੇ ਉਨ੍ਹਾਂ ਐੱਸ.ਵਾਈ.ਐੱਲ. ਗੀਤ ‘ਤੇ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਐਸ.ਵਾਈ.ਐੱਲ. ਗੀਤ ਭਾਜਪਾ ਵੱਲੋ ਬੈਨ ਕਰਨ ‘ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਖ਼ਿਲਾਫ਼ ਆਵਾਜ਼ ਚੁੱਕਣ ਦੀ ਗੱਲ ਕਹੀ ਗਈ ਸੀ, ਪਰ ਹੁਣ ਚੁੱਪ ਹੋ ਗਏ ਹਨ।

ਇਸ ਮੌਕੇ ਉਨ੍ਹਾਂ ਬੇਅਦਬੀ ਮਾਮਲੇ ਦੇ ‘ਚ ਮੋਗਾ ਦੀ ਅਦਾਲਤ ਵੱਲੋਂ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੇ ਬੋਲਦਿਆਂ ਕਿਹਾ ਕਿ ਬਹੁਤ ਹੀ ਥੋੜ੍ਹੀ ਸਜ਼ਾ ਹੈ ਅਤੇ ਅੱਜ ਉਹ ਬਰਗਾੜੀ ਜਾ ਰਹੇ ਹਨ ਅਤੇ ਤੱਥਾਂ ਸਬੰਧੀ ਗੱਲਬਾਤ ਵੀ ਕਰਨਗੇ, ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਗਈ ਐੱਸ.ਆਈ.ਟੀ. ਲੋਕਾਂ ਵੱਲੋਂ ਰਿਜੈਕਟ ਕਰ ਦਿੱਤੀ ਗਈ ਹੈ ਇਸ ਮੌਕੇ ਖਹਿਰਾ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਹੋਈ ਜ਼ਮਾਨਤ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜੋ ਕਿ ਇਸ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।

ਇਹ ਵੀ ਪੜ੍ਹੋ:ਚੰਡੀਗੜ੍ਹ ’ਚ ਆਫਤ ਬਣਿਆ ਮੀਂਹ: ਰਾਓ ਨਦੀ ਚੋਂ ਮਿਲੀ ਲੜਕੀ ਦੀ ਲਾਸ਼, ਜਾਂਚ ਜੁੱਟੀ ਪੁਲਿਸ

ABOUT THE AUTHOR

...view details