ਪੰਜਾਬ

punjab

By

Published : Nov 23, 2020, 10:41 PM IST

ETV Bharat / state

ਲੰਬੇ ਸਮੇਂ ਮਗਰੋਂ ਯੂਰੀਆ ਦੀ ਘਾਟ ਤੋਂ ਮਿਲੇਗੀ ਰਾਹਤ

ਕਿਸਾਨਾਂ ਅਤੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦਾ ਬਹਾਲੀ ਕਰਨ 'ਤੇ 23 ਨਵੰਬਰ ਨੂੰ ਗੁਜਰਾਤ ਤੋਂ ਯੂਰੀਆ ਦੀਆਂ 70 ਹਜ਼ਾਰ ਬੋਰੀਆਂ ਮਾਨਸਾ ਪਹੁੰਚੀਆਂ।

ਲੰਬੇ ਸਮੇਂ ਮਗਰੋਂ ਯੂਰੀਆ ਦੀ ਘਾਟ ਤੋਂ ਮਿਲੇਗੀ ਰਾਹਤ
ਲੰਬੇ ਸਮੇਂ ਮਗਰੋਂ ਯੂਰੀਆ ਦੀ ਘਾਟ ਤੋਂ ਮਿਲੇਗੀ ਰਾਹਤ

ਮਾਨਸਾ: ਖੇਤੀ ਕਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਰੇਲਾਂ ਰੋਕੋ ਸਘੰਰਸ਼ ਕੀਤਾ ਜਾ ਰਿਹਾ ਸੀ। ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਬਹਾਲੀ ਕਰ ਦਿੱਤੀ ਸੀ, ਪਰ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਬੰਦ ਕਰ ਦਿੱਤੀਆ ਸੀ। ਮਾਲ ਗੱਡੀਆਂ ਬੰਦ ਰਹਿਣ ਕਰਨ ਪੰਜਾਬ ਵਿੱਚ ਚੱਲ ਰਹੀ ਯੂਰੀਆ ਦੀ ਘਾਟ ਨਾਲ ਦੁਕਾਨਦਾਰਾਂ ਵੱਲੋਂ ਕਿਸਾਨਾਂ ਨਾਲ ਲੁੱਟ ਕੀਤੀ ਜਾ ਰਹੀ ਸੀ।

ਕਿਸਾਨਾਂ ਅਤੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦਾ ਬਹਾਲੀ ਕਰਨ 'ਤੇ 23 ਨਵੰਬਰ ਨੂੰ ਗੁਜਰਾਤ ਤੋ ਮਾਨਸਾ ਮਾਲ ਗੱਡੀ ਪਹੁੰਚੀ। ਇਸ ਮਾਲ ਗੱਡੀ ਵਿੱਚ ਯੂਰੀਆ ਦੀਆਂ ਲਗਭਗ 70 ਹਜ਼ਾਰ ਬੋਰੀਆਂ ਹਨ। ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿੱਚ ਕਈ ਚਣੌਤੀਆਂ ਦਾ ਸਾਹਮਣੇ ਆਈਆਂ ਹਨ। ਰੇਲ ਆਵਾਜਾਈ ਠੱਪ ਹੋਣ ਨਾਲ ਕਿਸਾਨਾਂ ਨੂੰ ਯੂਰੀਆ ਦੀ ਦਿੱਕਤ ਆ ਰਹੀ ਸੀ।

ਲੰਬੇ ਸਮੇਂ ਮਗਰੋਂ ਯੂਰੀਆ ਦੀ ਘਾਟ ਤੋਂ ਮਿਲੇਗੀ ਰਾਹਤ

ਇਸ ਸਬੰਧੀ ਜਾਣਕਾਰੀ ਦਿੰਦੀਆਂ ਮਾਨਸਾ ਦੇ ਠੇਕੇਦਾਰ ਅਤੇ ਡੀਲਰ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਯੂਰੀਆ ਦੀ ਦਿੱਕਤ ਆ ਰਹੀ ਸੀ। ਕਿਉਂਕਿ 1 ਪਾਸੇ ਕਿਸਾਨਾਂ ਨੇ ਕਣਕ ਬੀਜੀ ਹੋਈ ਸੀ। ਕਿਸਾਨਾਂ ਨੂੰ ਯੂਰੀਆ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਹੋਰ ਰਾਜਾਂ ਤੋਂ ਯੂਰੀਆ ਲੈ ਕੇ ਆਉਣੀ ਪੈ ਰਹੀਂ ਸੀ, ਜਿਸ ਕਾਰਨ ਉਨ੍ਹਾਂ 'ਤੇ ਪਰਚੇ ਵੀ ਹੋਏ।

ਡੀਲਰਾਂ ਦਾ ਕਹਿਣਾ ਹੈ ਕਿ ਕਿਸਾਨ ਸਾਡੇ ਤੋਂ ਯੂਰੀਆ ਮੰਗ ਕਰ ਰਹੇ ਸੀ, ਪਰ ਉਨ੍ਹਾਂ ਕਿਹਾ ਕਿ ਸਾਡੇ ਕੋਲ ਵੀ ਯੂਰੀਆ ਨਹੀਂ ਹੁੰਦੀ ਸੀ। ਕਿਸਾਨਾਂ ਦੀ ਦਿੱਕਤ ਨੂੰ ਦੇਖਦੇ ਹੋਏ 70 ਹਜ਼ਾਰ ਬੋਰੀਆ ਆ ਗਇਆ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਹੋਰ ਵੀ ਰੇਲਾਂ ਆ ਰਹਿਆ ਹਨ, ਜਿਸ ਨਾਲ ਪੂਰੇ ਜ਼ਿਲ੍ਹੇ ਵਿੱਚ ਯੂਰੀਆ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।

ABOUT THE AUTHOR

...view details