ਮਾਨਸਾ: ਪੰਜਾਬ ਦੀ ਮਾਲਵਾ ਬੈਲਟ ਸਭ ਤੋਂ ਵੱਧ ਕੈਂਸਰ ਪ੍ਰਭਾਵਿਤ ਮੰਨੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਪੂਰੇ ਪਰਿਵਾਰ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ। ਮਾਨਸਾ ਦੇ ਪਿੰਡ ਪੇਰੋਂ ਵਿੱਚ ਵੀ ਇਸ ਬਿਮਾਰੀ ਨੇ ਇੱਕ ਪਰਿਵਾਰ 'ਤੇ ਕਹਿਰ ਢਾਹਿਆ ਹੈ। ਕੈਂਸਰ ਨੇ 22 ਦਿਨਾਂ ਦੇ ਵਿਚਕਾਰ ਕੁਲਦੀਪ ਸਿੰਘ ਨਾਂਅ ਦੇ ਨੌਜਵਾਨ ਅਤੇ ਉਸ ਦੇ ਪਿਤਾ ਕਰਮਜੀਤ ਸਿੰਘ ਦੀ ਜਾਨ ਲੈ ਲਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲੱਡ ਕੈਂਸਰ ਨਾਲ ਪੀੜਤ ਦੋਹਾਂ ਪਿਓ-ਪੁੱਤਾਂ ਨੇ 22 ਦਿਨਾਂ ਦੇ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਹੁਣ ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਦੋਵਾਂ ਦੇ ਇਲਾਜ ਕਾਰਨ ਪਰਿਵਾਰ 'ਤੇ 7 ਤੋਂ 8 ਲੱਖ ਦਾ ਕਰਜ਼ਾ ਚੜ੍ਹ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਸਿਰੋਂ ਕਰਜ਼ਾ ਲਹਿ ਸਕੇ।