ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਦੋ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ। ਬੀਤੇ ਦਿਨ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਆਪਣੀ ਬਾਂਹ ’ਤੇ ਸਿੱਧੂ ਮੂਸੇਵਾਲੇ ਦਾ ਟੈਟੂ ਬਣਵਾ ਕੇ ਸਰਵਣ ਪੁੱਤ ਲਿਖਵਾਇਆ ਗਿਆ ਸੀ ਅਤੇ ਮਾਤਾ ਚਰਨ ਕੌਰ ਵਲੋਂ ਵੀ ਸ਼ੁਭ ਸਰਵਣ ਪੁੱਤ ਲਿਖਵਾਇਆ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਮੂਸੇਵਾਲਾ ਕਤਲਕਾਂਡ ਨੂੰ ਦੋ ਮਹੀਨੇ ਪੂਰੇ ਹੋਣ ’ਤੇ ਮੂਸੇਵਾਲਾ ਦੀ ਮਾਤਾ ਵੱਲੋਂ ਵਾਟਸਐਪ ਸਟੇਟਸ ਤੇ ਲਿਖਿਆ ਹੈ ਕਿ ਅੱਜ ਦੀ 29 ਤਰੀਕ ਅਤੇ ਮਾੜੇ ਸਿਸਟਮ ਨੇ ਆਪਣਾ ਸਰਵਣ ਪੁੱਤ ਅਤੇ ਤੁਹਾਡਾ ਭਰਾ ਖੋਹ ਲਿਆ ਹੈ। ਦੱਸ ਦਈਏ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਨਾਲ ਹੀ ਉਨ੍ਹਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
29 ਮਈ ਨੂੰ ਮੂਸੇਵਾਲਾ ਦਾ ਕਤਲ:ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿਚ ਸਿੱਧੂ ਮੂਸੇ ਵਾਲਾ ਜਦੋਂ ਆਪਣੀ ਥਾਰ ਗੱਡੀ ਦੇ ਵਿੱਚ ਦੋ ਦੋਸਤਾਂ ਦੇ ਨਾਲ ਜਾ ਰਿਹਾ ਸੀ ਤਾਂ ਉਸਦਾ ਪਿੱਛਾ ਕਰਦੀ ਆ ਰਹੀ ਬਲੈਰੋ ਅਤੇ ਕੋਰੋਲਾ ਗੱਡੀ ਨੇ ਘੇਰ ਕੇ 5:15 ਵਜੇ ਦੇ ਸਿੱਧੂ ਮੂਸੇ ਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਪਰਿਵਾਰ ਅਤੇ ਸਿੱਧੂ ਮੂਸੇ ਵਾਲੇ ਦੇ ਪ੍ਰਸੰਸਕਾਂ ਵੱਲੋਂ ਅੱਜ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮਾਤਾ-ਪਿਤਾ ਦਾ ਦਰਦ ਘੱਟ ਨਹੀਂ ਰਿਹਾ ਅਤੇ ਅੱਜ ਸਟੇਟਸ ਉੱਪਰ ਵੀ ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ 29 ਤਰੀਕ ਦਾ ਜਿਕਰ ਕੀਤਾ ਗਿਆ ਹੈ।
ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ:ਮਾਮਲੇ ਸਬੰਧੀ ਦਿੱਲੀ ਦੇ ਸਪੈਸ਼ਲ ਸੈਲ ਦੇ ਸੀਪੀ HGS ਧਾਲੀਵਾਲ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਸੀ ਕਿ 6 ਸ਼ੂਟਰਾਂ ਦੀ ਪਛਾਣ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 2 ਮੋਡਿਓਲ ਉਸ ਦਿਨ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ ਸੀ। ਦੋਨੋਂ ਮੋਡਿਊਲ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸੰਪਰਕ ਵਿੱਚ ਸਨ। ਬੋਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ, ਪ੍ਰਿਅਵਰਤ ਫੌਜੀ ਮੋਡਿਊਲ ਨੂੰ ਹੈਡ ਕਰ ਰਿਹਾ ਸੀ। ਅੰਕਿਤ ਸਿਰਸਾ ਤੇ ਦੀਪਕ ਵੀ ਇਨ੍ਹਾਂ ਦੇ ਨਾਲ ਇੱਕ ਗੱਡੀ ਵਿੱਚ ਮੌਜੂਦ ਸੀ, ਕੁੱਲ 4 ਇਕ ਗੱਡੀ ਵਿੱਚ ਸਨ। ਕੋਰੋਲਾ ਗੱਡੀ ਵਿੱਚ ਜਗਰੂਪ ਰੂਪਾ ਮੌਜੂਦ ਸੀ ਜੋ ਗੱਡੀ ਚਲਾ ਰਿਹਾ ਸੀ ਅਤੇ ਮਨਪ੍ਰੀਤ ਮਨੂੰ ਉਸ ਦੇ ਨਾਲ ਬੈਠਾ ਸੀ।
ਇਹ ਵੀ ਪੜੋ:ਸੁਰੱਖਿਆ ਕਟੌਤੀ ਮਾਮਲੇ ’ਚ ਸੁਣਵਾਈ, ਸਰਕਾਰ ਦਾਖਲ ਕਰੇਗੀ ਜਵਾਬ