ਪੰਜਾਬ

punjab

ETV Bharat / state

ਬੱਚੀ ਨੂੰ ਬਚਾਉਂਦੇ ਹੋਏ ਤਲਾਬ 'ਚ ਡੁੱਬਣ ਨਾਲ 2 ਸਕੇ ਭਰਾਵਾਂ ਦੀ ਮੌਤ - ਕਸਬਾ ਸਰਦੂਲਗੜ੍ਹ

ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਖੇ 2 ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਦੋਵੇਂ ਭਰਾ ਇੱਕ ਬੱਚੀ ਨੂੰ ਪਾਣੀ ਦੇ ਸਟੋਰੇਜ਼ ਟੈਂਕ 'ਚ ਡੁੱਬਣ ਤੋਂ ਬਚਾਉਣ ਗਏ ਸਨ। ਦੋਵੇਂ ਭਰਾ ਬੱਚੀ ਨੂੰ ਬਚਾਉਣ ਵਿੱਚ ਕਾਮਯਾਬ ਰਹੇ ਪਰ ਉਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ।

ਬੱਚੀ ਨੂੰ ਬਚਾਉਂਦੇ ਹੋਏ ਤਲਾਬ 'ਚ ਡੁੱਬੇ ਦੋ ਭਰਾ
ਬੱਚੀ ਨੂੰ ਬਚਾਉਂਦੇ ਹੋਏ ਤਲਾਬ 'ਚ ਡੁੱਬੇ ਦੋ ਭਰਾ

By

Published : Jul 13, 2020, 12:14 PM IST

ਮਾਨਸਾ : ਕਸਬਾ ਸਰਦੂਲਗੜ੍ਹ ਵਿਖੇ ਇੱਕ ਬੱਚੀ ਨੂੰ ਬਚਾਉਂਦੇ ਹੋਏ ਦੋ ਸਕੇ ਭਰਾਵਾਂ ਦੀ ਪਾਣੀ ਦੇ ਸਟੋਰੇਜ਼ ਟੈਂਕ 'ਚ ਡੁੱਬਣ ਕਾਰਨ ਮੌਤ ਹੋ ਗਈ। ਦੋਹਾਂ ਭਰਾਵਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਤੇ ਸ਼ਹਿਰ 'ਚ ਮਾਤਮ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਆਪਣੇ ਮਾਤਾ-ਪਿਤਾ ਦੇ ਨਾਲ ਇੱਕ ਨਿੱਜੀ ਕਾਲਜ 'ਚ ਗਏ ਸਨ। ਇੱਕ ਹੋਰ ਪਰਿਵਾਰ ਨਾਲ ਆਈ ਛੋਟੀ ਬੱਚੀ ਖੇਡਦੇ-ਖੇਡਦੇ ਅਚਾਨਕ ਪੈਰ ਤਿਲਕਣ ਕਾਰਨ ਪਾਣੀ ਦੀ ਸਟੋਰ ਕਰਨ ਲਈ ਕਾਲਜ 'ਚ ਬਣੇ ਸਟੋਰੇਜ਼ ਟੈਂਕ 'ਚ ਡਿੱਗ ਗਈ। ਦੋਹਾਂ ਭਰਾਵਾਂ ਚੋਂ ਇੱਕ ਨੇ ਬੱਚੀ ਨੂੰ ਬਚਾਉਣ ਲਈ ਪਾਣੀ ਦੇ ਟੈਂਕ ਵਿੱਚ ਛਾਲ ਮਾਰ ਦਿੱਤੀ ਤੇ ਉਸ ਨੇ ਬੱਚੀ ਨੂੰ ਟੈਂਕ ਚੋਂ ਬਾਹਰ ਕੱਢ ਲਿਆ।

ਬੱਚੀ ਨੂੰ ਬਚਾਉਂਦੇ ਹੋਏ ਤਲਾਬ 'ਚ ਡੁੱਬੇ ਦੋ ਭਰਾ

ਉਸ ਨੂੰ ਤੈਰਨਾ ਨਹੀਂ ਆਉਂਦਾ ਸੀ, ਜਿਸ ਕਾਰਨ ਉਹ ਡੁੱਬਣ ਲੱਗਾ, ਭਰਾ ਨੂੰ ਡੁੱਬਦੇ ਵੇਖ ਦੂਜੇ ਨੌਜਵਾਨ ਨੇ ਵੀ ਟੈਂਕ ਵਿੱਚ ਛਾਲ ਮਾਰ ਦਿੱਤੀ। ਦੋਵੇਂ ਭਰਾਵਾਂ ਨੇ ਇੱਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ। ਦੋਹਾਂ ਦੀ ਡੁੱਬਣ ਨਾਲ ਮੌਤ ਹੋ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਦਿਗਵਿਜੈ ਕਪਿਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮ ਨਾਲ ਮੌਕੇ 'ਤੇ ਪੁੱਜੇ। ਮ੍ਰਿਤਕਾਂ ਦੀ ਪਛਾਣ 35 ਸਾਲਾ ਪ੍ਰਦੀਪ ਜੈਨ ਤੇ 39 ਸਾਲਾ ਰਵਿੰਦਰ ਜੈਨ ਵਾਰਡ ਨੰਬਰ 9 ਸਰਦੂਲਗੜ੍ਹ ਦੇ ਵਸਨੀਕ ਵਜੋਂ ਹੋਈ ਹੈ। ਐਸਪੀਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਾਦਸੇ ਦੇ ਸਮੇਂ ਮੌਜੂਦ ਲੋਕਾਂ ਕੋਲੋਂ ਜਾਣਕਾਰੀ ਹਾਸਲ ਕਰ ਅਗਲੀ ਕਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details