ਮਾਨਸਾ/ਹੁਸ਼ਿਆਰਪੁਰ/ਲੁਧਿਆਣਾ:ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਦੇਸ਼ ਭਰ ਚੋਂ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਲੰਮੇ ਸਮੇਂ ਤੱਕ ਟਰੱਕਾਂ-ਟੈਂਕਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਤੱਕ ਪੈਟਰੋਲ-ਡੀਜ਼ਲ ਦੀ ਸਪਲਾਈ ਠੱਪ ਚੱਲੀ। ਜਿਸ ਕਾਰਨ ਪੰਪ ਡ੍ਰਾਈ ਹੋਣੇ ਸ਼ੁਰੂ ਹੋ ਗਏ ਅਤੇ ਪੈਟਰੋਲ ਪੰਪਾਂ ਉੱਤੇ (Petrol Pumps In Punjab) ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਆਮ ਜਨਤਾ ਵਿੱਚ ਇਸ ਨੂੰ ਲੈ ਕੇ ਪੈਨਿਕ ਮਾਹੌਲ ਦੇਖਿਆ ਗਿਆ ਹੈ।
ਵੱਡੀ ਰਾਹਤ ਦੀ ਖ਼ਬਰ:ਸਰਕਾਰ ਅਤੇ ਡਰਾਈਵਰਾਂ ਵਿਚਾਲੇ ਸਹਿਮਤੀ ਬਣਨ ਦੀ ਖ਼ਬਰ ਆ ਰਹੀ ਹੈ। ਲੁਧਿਆਣਾ ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਸਾਡੀਆਂ ਗੱਡੀਆਂ ਸ਼ੁਰੂ ਹੋ ਗਈਆਂ ਹਨ। ਜਲਦ ਜਲੰਧਰ ਤੋਂ ਲੁਧਿਆਣਾ ਪਹੁੰਚਣਗੀਆਂ। ਸਾਰੇ ਪਾਸੇ ਪੈਟਰੋਲ ਅਤੇ ਡੀਜ਼ਲ ਦੀ ਨਿਰਵਿਗਨ ਸਪਲਾਈ ਚਾਲੂ ਹੋ ਜਾਵੇਗੀ।
ਮਾਨਸਾ 'ਚ ਪੈਟਰੋਲ ਪੰਪਾਂ ਉੱਤੇ ਲੱਗੀ ਸੀ ਭੀੜ:ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਦੇਸ਼ ਭਰ ਚੋਂ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਉੱਤੇ ਵੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ (Petrol Pumps In Punjab) ਪੈਟਰੋਲ ਦੀ ਵੱਡੀ ਦਿੱਕਤ ਆਵੇਗੀ ਜਿਸ ਕਾਰਨ ਵਾਧੂ ਮਾਤਰਾ ਵਿੱਚ ਖ਼ਰੀਦਿਆਂ ਜਾ ਰਿਹਾ ਹੈ।
ਹੁਸ਼ਿਆਰਪੁਰ ਦੇ ਲੋਕ ਹੋ ਰਹੇ ਪ੍ਰੇਸ਼ਾਨ: ਕੇਂਦਰ ਸਰਕਾਰ ਵਲੋਂ ਟਰਾਂਸਪੋਰਟਰਾਂ ਲਈ ਲਿਆਂਦੇ ਗਏ ਕਾਨੂੰਨ ਖਿਲਾਫ ਦੇਸ਼ ਭਰ ਵਿੱਚ ਅੰਦੋਲਨ ਸ਼ੁਰੂ ਹੋ ਚੁੱਕਾ ਹੈ। ਇਸ ਉੱਤੇ ਡਰਾਈਵਰਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਹੁਸ਼ਿਆਰਪੁਰ ਦੀ ਗੱਲ ਕਰੀਏ, ਤਾਂ ਇੱਥੇ ਵੀ ਹਾਲਾਤ ਕੁਝ ਵਧੀਆ ਨਹੀਂ ਹਨ। ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਲੋਕਾਂ ਵਿੱਚ ਵੀ ਬਹੁਤ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਜੋ ਦਿਲ ਕਰਦਾ ਹੈ, ਉਹ ਉਵੇਂ ਹੀ ਕਰ ਰਹੀ ਹੈ, ਡਰਾਈਵਰਾਂ, ਟਰਾਂਸਪੋਰਟ ਯੂਨੀਅਨ ਜਾਂ ਆਮ ਜਨਤਾ ਦੀ ਰਾਏ ਵੀ ਨਹੀਂ ਲਈ ਜਾ ਰਹੀ ਹੈ।