ਮਾਨਸਾ: ਇੱਥੋਂ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ 800 ਏਕੜ ਵਿੱਚ ਸ਼ਿਮਲਾ ਮਿਰਚ ਖਰਬੂਜਾ ਆਦਿ ਦੀ ਕਾਸ਼ਤ ਕੀਤੀ ਗਈ ਹੈ। ਕੋਰੋਨਾ ਦੇ ਕਾਰਨ ਸਰਕਾਰ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਚੱਲਦੇ ਹੋਏ ਬਾਹਰੀ ਸੂਬਿਆਂ ਤੋਂ ਸ਼ਿਮਲਾ ਮਿਰਚ ਦੇ ਵਪਾਰੀ ਕਿਸਾਨਾਂ ਦੇ ਖੇਤਾਂ ਵਿੱਚ ਆਉਣੋਂ ਬੰਦ ਹੋ ਗਏ ਹਨ। ਇਸ ਕਾਰਨ ਕਿਸਾਨਾਂ ਦੀ ਸ਼ਿਮਲਾ ਮਿਰਚ ਖੇਤਾਂ ਵਿੱਚ ਹੀ ਖ਼ਰਾਬ ਹੋ ਰਹੀ ਹੈ ਜਿਸ ਕਾਰਨ ਕਿਸਾਨ ਮਜਬੂਰੀ ਬਸ ਸ਼ਿਮਲਾ ਮਿਰਚ ਨੂੰ ਖੇਤਾਂ ਵਿੱਚ ਖਿਲਾਰ ਰਹੇ ਹਨ।
ਪਿੰਡ ਭੈਣੀਬਾਘਾ ਦੇ ਕਿਸਾਨ ਸਤਨਾਮ ਸਿੰਘ ਅਤੇ ਨੈਬ ਸਿੰਘ ਨੇ ਦੱਸਿਆ ਕਿ ਭੈਣੀਬਾਘਾ ਵਿੱਚ 800 ਏਕੜ ਚੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿੱਚ ਕਿਸਾਨ ਦਾ ਲੱਖ ਰੁਪਏ ਖਰਚ ਆ ਜਾਂਦਾ ਹੈ। ਜੇਕਰ ਇਸ ਦਾ ਚੰਗਾ ਰੇਟ ਮਿਲੇ ਤਾਂ ਕਿਸਾਨ ਨੂੰ ਮੁਨਾਫ਼ਾ ਹੁੰਦਾ ਹੈ। ਪਰ ਕੋਰੋਨਾ ਦੇ ਕਾਰਨ ਕਿਸਾਨਾਂ ਦਾ ਦੋ ਸਾਲ ਤੋਂ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਦੇ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਕਿਸਾਨਾਂ ਨੂੰ ਆਪਣੀ ਫਸਲ ਖੇਤਾਂ ਅਤੇ ਸੜਕ ਵਿਚਾਲੇ ਖਲਾਰ ਨੀ ਪਈ ਸੀ।