ਪੰਜਾਬ

punjab

ETV Bharat / state

ਰਾਜਾ ਵੜਿੰਗ 'ਤੇ ਨਗਰ ਸੁਧਾਰ ਆਗੂ ਨੇ ਲਗਾਇਆ ਇਹ ਦੋਸ਼.... - Tinku madan

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਹੈ।

ਰਾਜਾ ਵੜਿੰਗ

By

Published : Apr 27, 2019, 10:22 AM IST

ਮਾਨਸਾ: ਬੀਤੀ ਰਾਤ ਬੁਢਲਾਡਾ 'ਚ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨਗਰ ਸੁਧਾਰ ਆਗੂ ਟਿੰਕੂ ਮਦਾਨ ਦੇ ਘਰ ਪੁੱਜੇ। ਇਸ ਦੌਰਾਨ ਰਾਜ ਵੜਿੰਗ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ।

ਇਸ ਦੇ ਮੱਦੇਨਜ਼ਰ ਟਿੰਕੂ ਮਦਾਨ ਨੇ ਵੜਿੰਗ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੇ 50 ਹਜ਼ਾਰ ਰੁਪਏ ਵਿਖਾਏ ਤੇ ਕਿਹਾ ਉਹ ਬਿਕਾਊ ਨਹੀਂ ਹੈ।

ਵੀਡੀਓ

ਇਸ ਬਾਰੇ ਰਾਜਾ ਵੜਿੰਗ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਦੇ ਵਿਰੁੱਧ ਵੱਡੀ ਸਾਜਿਸ਼ ਰਚੀ ਗਈ ਹੈ। ਉਸ ਨੇ ਕਈ ਲੋਕਾਂ ਦੀ ਮੌਜੂਦਗੀ 'ਚ ਪੈਸੇ ਜੇਬ 'ਚੋਂ ਕੱਢੇ ਤੇ ਬਾਅਦ ਵਿੱਚ ਕਹਿਣ ਲੱਗਿਆ ਕਿ ਉਸ ਨੂੰ ਪੈਸੇ ਦਿੱਤੇ ਗਏ ਹਨ।

ਵੜਿੰਗ ਨੇ ਕਿਹਾ ਕਿ ਇਹ ਸਾਰਾ ਕੁਝ ਕਿਸੇ ਦੇ ਕਹਿਣ 'ਤੇ ਕੀਤਾ ਗਿਆ ਹੈ। ਇਸ ਤੋ ਪਹਿਲਾਂ ਵੀ ਲੰਬੀ 'ਚ ਇੱਕ ਗ਼ਰੀਬ ਪਰਿਵਾਰ ਦੇ ਘਰ ਖਾਣਾ ਖਾਣ ਤੋਂ ਬਾਅਦ ਉਸ ਤੇ ਦੋਸ਼ ਲਗਾਇਆ ਗਿਆ ਕਿ ਉਸ ਨੇ ਗ਼ਰੀਬ ਪਰਿਵਾਰ ਨੂੰ 5000 ਹਜ਼ਾਰ ਰੁਪਏ ਦਿੱਤੇ ਹਨ।

ABOUT THE AUTHOR

...view details