ਪੰਜਾਬ

punjab

ETV Bharat / state

ਸੱਤ ਦਰਵਾਜ਼ਿਆਂ ਦੀ ਸ਼ਾਨ ਹੈ ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਅੱਜ ਵੀ ਭਾਈਚਾਰਕ ਸਾਂਝ ਕਾਇਮ

ਮਾਨਸਾ : ਕਹਿੰਦੇ ਨੇ ਸੱਥਾਂ ਪਿੰਡ ਦੀ ਸ਼ਾਨ ਹੁੰਦੀਆਂ ਹਨ ਅਤੇ ਇਨ੍ਹਾਂ ਸੱਥਾਂ ਦੇ ਵਿੱਚ ਪਿੰਡ ਦੇ ਬਜ਼ੁਰਗ ਨੌਜਵਾਨ ਆਪਣਾ ਵਹਿਲਾ ਸਮਾਂ ਬਤੀਤ ਕਰਦੇ ਹੁੰਦੇ ਸਨ ਪਰ ਅੱਜ ਦੇ ਸਮੇਂ ਦੇ ਵਿਚ ਹਰ ਵਿਅਕਤੀ ਇੰਨਾ ਜ਼ਿਆਦਾ ਕੰਮਾਂ ਵਿੱਚ ਰੁੱਝ ਗਿਆ ਹੈ ਕਿ ਉਸ ਕੋਲ ਸੱਥ ਵਿੱਚ ਬੈਠ ਕੇ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ ਹੈ ਪਰ ਮਾਨਸਾ ਜ਼ਿਲ੍ਹੇ ਦਾ ਪਿੰਡ ਸੱਦਾ ਸਿੰਘ ਵਾਲਾ ਇੱਕ ਅਜਿਹਾ ਪਿੰਡ ਹੈ ਜਿਸ ਨੇ ਪੁਰਾਤਨ ਸਮੇਂ ਦੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ।

ਸੱਤ ਦਰਵਾਜ਼ਿਆਂ ਦੀ ਸ਼ਾਨ ਹੈ ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਅੱਜ ਵੀ ਭਾਈਚਾਰਕ ਸਾਂਝ ਕਾਇਮ
ਸੱਤ ਦਰਵਾਜ਼ਿਆਂ ਦੀ ਸ਼ਾਨ ਹੈ ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਅੱਜ ਵੀ ਭਾਈਚਾਰਕ ਸਾਂਝ ਕਾਇਮ

By

Published : Jun 11, 2021, 6:27 PM IST

ਮਾਨਸਾ : ਕਹਿੰਦੇ ਨੇ ਸੱਥਾਂ ਪਿੰਡ ਦੀ ਸ਼ਾਨ ਹੁੰਦੀਆਂ ਹਨ ਅਤੇ ਇਨ੍ਹਾਂ ਸੱਥਾਂ ਦੇ ਵਿੱਚ ਪਿੰਡ ਦੇ ਬਜ਼ੁਰਗ ਨੌਜਵਾਨ ਆਪਣਾ ਵਿਹਲਾ ਸਮਾਂ ਬਤੀਤ ਕਰਦੇ ਹੁੰਦੇ ਸਨ ਪਰ ਅੱਜ ਦੇ ਸਮੇਂ ਦੇ ਵਿਚ ਹਰ ਵਿਅਕਤੀ ਇੰਨਾ ਜ਼ਿਆਦਾ ਕੰਮਾਂ ਵਿੱਚ ਰੁੱਝ ਗਿਆ ਹੈ ਕਿ ਉਸ ਕੋਲ ਸੱਥ ਵਿੱਚ ਬੈਠ ਕੇ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ ਹੈ ਪਰ ਮਾਨਸਾ ਜ਼ਿਲ੍ਹੇ ਦਾ ਪਿੰਡ ਸੱਦਾ ਸਿੰਘ ਵਾਲਾ ਇੱਕ ਅਜਿਹਾ ਪਿੰਡ ਹੈ ਜਿਸ ਨੇ ਪੁਰਾਤਨ ਸਮੇਂ ਦੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ।

ਸੱਤ ਦਰਵਾਜ਼ਿਆਂ ਦੀ ਸ਼ਾਨ ਹੈ ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਅੱਜ ਵੀ ਭਾਈਚਾਰਕ ਸਾਂਝ ਕਾਇਮ

ਇਸ ਪਿੰਡ ਦੀ ਸ਼ਾਨ ਨੇ 7 ਦਰਵਾਜ਼ੇ ਜੋ ਕਿ ਪਿੰਡ ਦੇ ਬਿਲਕੁਲ ਵਿਚਾਲੇ ਸੈਂਟਰ ਵਿੱਚ ਹਨ ਅਤੇ ਇਹ ਦਰਵਾਜ਼ਾ ਹਰ ਗਲੀ ਰਾਹੀਂ ਸੜਕ ਦੇ ਉੱਪਰ ਆਉਂਦਾ ਹੈ ਅਤੇ ਇੱਥੇ ਸੱਥ ਵਿੱਚ ਅੱਜ ਵੀ ਪਿੰਡ ਦੇ ਸਾਰੇ ਹੀ ਬਜ਼ੁਰਗ ਇਕੱਠੇ ਹੋ ਕੇ ਬਹਿੰਦੇ ਹਨ ਤਾਸ਼ ਖੇਡਦੇ ਹਨ ਅਤੇ ਭਾਈਚਾਰਕ ਸਾਂਝ ਕਾਇਮ ਰੱਖਦੇ ਹਨ ਈ ਟੀ ਵੀ ਭਾਰਤ ਵੱਲੋਂ ਪਿੰਡ ਦੇ ਲੋਕਾਂ ਦੇ ਨਾਲ 7 ਦਰਵਾਜ਼ਿਆਂ ਦੀ ਮਹੱਤਤਾ ਪੁੱਛੀ ਗਈ ਅਤੇ ਪੁਰਾਤਨ ਸਮੇਂ ਤੋਂ ਸੰਭਾਲ ਕੇ ਰੱਖੇ ਇਨ੍ਹਾਂ ਦਰਵਾਜ਼ਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ।

ਪਿੰਡ ਵਾਸੀ ਬਜ਼ੁਰਗ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਦਰਵਾਜ਼ੇ ਪੁਰਾਤਨ ਸਮੇਂ ਤੋਂ 1870 ਦੇ ਵਿੱਚ ਬਣਾਏ ਗਏ ਸਨ ਅਤੇ ਅੱਜ ਵੀ ਪਿੰਡ ਨੇ ਇਨ੍ਹਾਂ ਦਰਵਾਜ਼ਿਆਂ ਨੂੰ ਸੰਭਾਲ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਦਰਵਾਜ਼ੇ ਰਾਹੀਂ ਜੋ ਵੀ ਗਲੀ ਵਿੱਚ ਘਰ ਆਉਂਦੇ ਹਨ ਅਤੇ ਉਹੀ ਇਸ ਦਰਵਾਜ਼ੇ ਦੀ ਸਾਂਭ ਸੰਭਾਲ ਕਰਦੇ ਸੀ ਅਤੇ ਹੁਣ ਪੰਚਾਇਤ ਵੱਲੋਂ ਇਨ੍ਹਾਂ ਦਰਵਾਜ਼ਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਕਿ ਪੁਰਾਤਨ ਸਮੇਂ ਦਰਵਾਜ਼ਿਆਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਅੱਜ ਵੀ ਇਸ ਪਿੰਡ ਦੇ ਵਿਚ ਭਾਈਚਾਰਾ ਕਾਇਮ ਹੈ ਅਤੇ ਲੋਕ ਆਪਣੇ ਘਰਾਂ ਚੋਂ ਵਿਹਲੇ ਹੋ ਕੇ ਇਸ ਸੈਂਟਰ ਵਿਚ ਬਣੇ ਦਰਵਾਜ਼ਿਆਂ ਦੇ ਕੋਲ ਆਉਂਦੇ ਹਨ ਅਤੇ ਸਪੂਰਾ ਦਿਨ ਇੱਥੇ ਹੀ ਗੁਜ਼ਾਰ ਦੇ ਹਨ ਅਤੇ ਨੌਜਵਾਨ ਵੀ ਇੱਥੇ ਆ ਕੇ ਬੈਠਦੇ ਹਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪਿੰਡ ਦੀ ਸ਼ਾਨ ਇਨ੍ਹਾਂ ਦਰਵਾਜ਼ਿਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।

ਸਰਪੰਚ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਹੀ ਪਿੰਡ ਦੇ ਵਿਚ ਇਹ ਦਰਵਾਜ਼ੇ ਬਣਾਏ ਗਏ ਹਨ ਅਤੇ ਇਹ ਦਰਵਾਜ਼ੇ ਛੇ ਨੰਬਰਦਾਰ ਦੇ ਘਰਾਂ ਵੱਲ ਜਾਂਦੇ ਹਨ ਅਤੇ ਅੱਜ ਵੀ ਇਹ ਦਰਵਾਜ਼ੇ ਪਿੰਡ ਦੀ ਸ਼ਾਨ ਹਨ ਉਨ੍ਹਾਂ ਦੱਸਿਆ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਡਾਕੂ ਆਉਂਦੇ ਸਨ ਤਾਂ ਇਨ੍ਹਾਂ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਪੂਰਾ ਹੀ ਪਿੰਡ ਲਾਕ ਹੋ ਜਾਂਦਾ ਸੀ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਦਰਵਾਜ਼ਿਆਂ ਦੀ ਰਿਪੇਅਰ ਕਰਨੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਪੁਰਾਤਨ ਵਿਭਾਗ ਤੇ ਸਰਕਾਰ ਤੋਂ ਇਨ੍ਹਾਂ ਦਰਵਾਜ਼ਿਆਂ ਦੀ ਰਿਪੇਅਰ ਕਰਨ ਦੇ ਲਈ ਗਰਾਂਟ ਦੀ ਵੀ ਮੰਗ ਕੀਤੀ ਹੈ ਤਾਂ ਕਿ ਪਿੰਡ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾਵੇ।

ਇਹ ਵੀ ਪੜ੍ਹੋ:weather update: ਆਉਂਦੇ ਦੋ ਦਿਨ ਤੱਕ ਪੰਜਾਬ ਵਿੱਚ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ

ABOUT THE AUTHOR

...view details