ਮਾਨਸਾ:ਸੰਸਕਾਰ ਭਾਰਤੀ ਸੰਸਥਾ ਦੇ ਚੇਅਰਪਰਸਨ ਲੋਕ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਸ਼੍ਰੋਮਣੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਘਰ ਪਹੁੰਚੇ ਹਨ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਇੱਕ ਅਜਿਹੇ ਹੀਰੇ ਵਜੋਂ ਸਥਾਪਿਤ ਹੋਏ ਹਨ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲਿਖੀ ਗਈ ਰਚਨਾ ਝਨਾਂ ਦੇ ਪਾਣੀ ‘ਤੇ ਬਣੀ ਹੋਈ ਫ਼ਿਲਮ ਸੁਪਰਹਿੱਟ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੀ ਜਨਮ ਭੂਮੀ ਉਨ੍ਹਾਂ ਦੇ ਘਰ ਵਿਖੇ ਪਹੁੰਚੇ ਹਨ ਅਤੇ ਔਲਖ ਦੀ ਪਤਨੀ ਮੈਡਮ ਮਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।
ਸੁੱਖੀ ਬਰਾੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਅੱਗੇ ਵੀ ਅਜਿਹੇ ਹੀ ਨਾਟਕਕਾਰਾਂ ਦੀਆਂ ਵਧੀਆ ਕਹਾਣੀਆਂ ‘ਤੇ ਫਿਲਮਾਂ ਬਣਾਉਂਦੇ ਰਹਿਣਗੇ ਤਾਂ ਕਿ ਲੋਕਾਂ ਨੂੰ ਇਨ੍ਹਾਂ ਕਹਾਣੀਆਂ ਦੇ ਰਾਹੀਂ ਸਿੱਖਿਆ ਅਤੇ ਵਧੀਆ ਸੁਨੇਹਾ ਦਿੱਤਾ ਜਾ ਸਕੇ।