ਪੰਜਾਬ

punjab

ETV Bharat / state

ਯੂਥ ਕਾਂਗਰਸ ਨੇ ਇਸ ਤਰ੍ਹਾਂ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ

ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ ਮਹਿੰਗਾਈ ਦਿਵਸ ਵਜੋਂ ਮਨਾਇਆ, ਉਥੇ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਸਰਸੋਂ ਦਾ ਤੇਲ, ਆਲੂ ਅਤੇ ਪਿਆਜ਼ ਵੀ ਵੰਡੇ ਗਏ।

ਯੂਥ ਕਾਂਗਰਸ ਨੇ ਇਸ ਤਰ੍ਹਾਂ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ
ਯੂਥ ਕਾਂਗਰਸ ਨੇ ਇਸ ਤਰ੍ਹਾਂ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ

By

Published : Sep 17, 2021, 1:31 PM IST

ਮਾਨਸਾ: ਦੇਸ਼ ਭਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਬੀਜੇਪੀ (BJP) ਵੱਲੋਂ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ। ਉਥੇ ਯੂਥ ਕਾਂਗਰਸ (Youth Congress) ਵੱਲੋਂ ਮਾਨਸਾ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਨਿਵੇਕਲੇ ਤੌਰ ਤੇ ਜਨਮ ਦਿਨ ਮਨਾਇਆ ਗਿਆ।

ਇਸ ਮੌਕੇ ਯੂਥ ਕਾਂਗਰਸ ਮਹਿੰਗਾਈ ਦਿਵਸ(Inflation Day) ਵਜੋਂ ਮਨਾਇਆ, ਉਥੇ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਸਰਸੋਂ ਦਾ ਤੇਲ ਆਲੂ ਅਤੇ ਪਿਆਜ਼ ਵੀ ਵੰਡੇ ਗਏ। ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਚਹਿਲ (President Chuspinderveer Chahal) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇਸ਼ ਭਰ ਦੇ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ।

ਯੂਥ ਕਾਂਗਰਸ ਨੇ ਇਸ ਤਰ੍ਹਾਂ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ

ਉਥੇ ਯੂਥ ਕਾਂਗਰਸ ਵੱਲੋਂ ਇਸ ਦਿਨ ਨੂੰ ਮਹਿੰਗਾਈ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਕਿਉਂਕਿ ਅੱਜ ਦੇਸ਼ ਦੇ ਵਿਚ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਰਸੋਈ ਗੈਸ ਪੈਟਰੋਲ ਡੀਜ਼ਲ ਆਦਿ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਦਿਨੋਂ ਦਿਨ ਹੋ ਰਿਹਾ ਹੈ। ਜਿਸ ਕਾਰਨ ਆਮ ਵਿਅਕਤੀ ਦਾ ਇਸ ਸਰਕਾਰ ਨੇ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਉਥੇ ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਬੀਜੇਪੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਦੀਆਂ ਉਪਲਬਧੀਆਂ ਗਿਣਾ ਰਹੀ ਹੈ।

ਪਰ ਦੇਸ਼ ਦੇ ਵਿੱਚ ਇਨ੍ਹਾਂ ਨੇ ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਿਆ ਹੈ, ਜਦੋਂ ਕਿ ਵਿਕਾਸ ਵੀ ਨਹੀਂ ਕੀਤਾ ਅਤੇ ਕੋਰੋਨਾ ਦੇ ਵਿਚ ਲੋਕ ਸਿਹਤ ਸਹੂਲਤਾਂ ਵਜੋਂ ਆਪਣੀ ਜਾਨ ਗਵਾ ਚੁੱਕੇ ਹਨ। ਪਰ ਮੋਦੀ ਸਰਕਾਰ ਨੇ ਉਨ੍ਹਾਂ ਦੀ ਸਿਹਤ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ, ਉਨ੍ਹਾਂ ਪੰਜਾਬ ਸਰਕਾਰ(Government of Punjab) ਵੱਲੋਂ ਲਾਏ ਜਾ ਰਹੇ ਟੈਕਸਾਂ ਦੇ ਸਬੰਧ ਵਿੱਚ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਈ ਵੀ ਪੈਸਾ ਕਮਾਉਣ ਦਾ ਸਾਧਨ ਨਹੀਂ ਹੈ।

ਇਹ ਵੀ ਪੜ੍ਹੋ:LIVE UPDATE: ਅਕਾਲੀ ਦਲ ਦਾ ਦਿੱਲੀ 'ਚ ਹੱਲਾ ਬੋਲ

ABOUT THE AUTHOR

...view details