ਪੰਜਾਬ

punjab

ETV Bharat / state

ਝੋਨੇ ਨੂੰ ਪਾਣੀ ਲਗਾਉਣ ਗਏ ਕਿਸਾਨ ਨਾਲ ਵਾਪਰਿਆ ਵੱਡਾ ਦੁਖਾਂਤ ! - ਪੰਜਾਬ ਸਰਕਾਰ

ਮਾਨਸਾ ਦਾ ਕਿਸਾਨ ਉਸ ਸਮੇਂ ਕਰੰਟ ਦੀ ਚਪੇਟ ‘ਚ ਆ ਗਿਆ ਜਦੋਂ ਉਹ ਖੇਤ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਲੱਗਿਆ। ਇਸ ਹਾਦਸੇ ਵਿੱਚ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨਾਂ ਵੱਲੋਂ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਝੋਨੇ ਨੂੰ ਪਾਣੀ ਲਗਾਉਣ ਗਏ ਕਿਸਾਨ ਨਾਲ ਵਾਪਰਿਆ ਵੱਡਾ ਦੁਖਾਂਤ !
ਝੋਨੇ ਨੂੰ ਪਾਣੀ ਲਗਾਉਣ ਗਏ ਕਿਸਾਨ ਨਾਲ ਵਾਪਰਿਆ ਵੱਡਾ ਦੁਖਾਂਤ !

By

Published : Aug 12, 2021, 5:37 PM IST

ਮਾਨਸਾ:ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿਖੇ ਸਵੇਰ ਸਮੇਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਗਏ ਨੌਜਵਾਨ ਕਿਸਾਨ ਦੀ ਬਿਜਲੀ ਮੋਟਰ ਦਾ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਖੇਤੀ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।

ਝੋਨੇ ਨੂੰ ਪਾਣੀ ਲਗਾਉਣ ਗਏ ਕਿਸਾਨ ਨਾਲ ਵਾਪਰਿਆ ਇਹ ਵੱਡਾ ਦੁਖਾਂਤ

ਕਿਸਾਨ ਗੁਰਜੰਟ ਸਿੰਘ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ( 28) ਸਾਲ ਜੋ ਕਿ ਸਵੇਰ ਸਮੇਂ ਆਪਣੇ ਖੇਤ ਵਿਚ ਪਾਣੀ ਲਾਉਣ ਦੇ ਲਈ ਗਿਆ ਸੀ ਅਤੇ ਬਿਜਲੀ ਮੋਟਰ ਦਾ ਕਰੰਟ ਲੱਗਣ ਕਾਰਨ ਉਸੇ ਥਾਂ ‘ਤੇ ਹੀ ਡਿੱਗ ਪਏ ਜਿਸ ਦਾ ਗੁਆਂਢੀ ਕਿਸਾਨ ਨੂੰ ਪਤਾ ਲੱਗਣ ‘ਤੇ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰ ਵੀ ਮੌਕੇ ‘ਤੇ ਬੁਲਾਏ ਗਏ ਪਰ ਡਾਕਟਰਾਂ ਨੇ ਹਸਪਤਾਲ ਲਿਆਉਣ ਲਈ ਕਿਹਾ ਜਿੱਥੇ ਆ ਕੇ ਉਸਦੀ ਮੌਤ ਹੋ ਗਈ ਹੈ।

ਕਿਸਾਨਾਂ ਨੇ ਕਿਹਾ ਕਿ ਉਕਤ ਕਿਸਾਨ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ ਅਤੇ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦੇ ਸੀ ਉਨ੍ਹਾਂ ਪੰਜਾਬ ਸਰਕਾਰ ਤੋਂ ਖੇਤੀ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਕਿਸਾਨ ਗੁਰਪ੍ਰੀਤ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਕੁੱਤੇ ਪਿੱਛੇ ਕੁੜੀ ਨੂੰ ਵਾਲ੍ਹਾਂ ਤੋਂ ਘੜੀਸ ਮਾਰੇ ਠੁੱਡੇ, ਵੀਡੀਓ ਵਾਇਰਲ

ABOUT THE AUTHOR

...view details