ਪੰਜਾਬ

punjab

ETV Bharat / state

ਟਰੈਕਟਰ ਤੇ ਕੰਬਾਇਨ ਚਲਾਉਣ ਤੋਂ ਲੈ ਕੇ ਖੇਤੀ ਦੇ ਹਰ ਕੰਮ 'ਚ ਮਾਹਿਰ ਹੈ ਮਾਨਸਾ ਦੀ ਇਹ ਕੁੜੀ - ਟਰੈਕਟਰ ਤੇ ਕੰਬਾਇਨ ਚਲਾਉਣ 'ਚ ਮਾਹਿਰ

ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਰਹਿਣ ਵਾਲੀ ਰਾਜਦੀਪ ਕੌਰ ਟਰੈਕਟਰ ਤੇ ਕੰਬਾਇਨ ਚਲਾਉਣ ਤੋਂ ਲੈ ਕੇ ਖੇਤੀ ਅਤੇ ਪੜ੍ਹਾਈ ਹਰ ਕੰਮ ਵਿੱਚ ਮਾਹਿਰ ਹੈ।

mansa
ਫ਼ੋਟੋ।

By

Published : Mar 7, 2020, 8:58 AM IST

ਮਾਨਸਾ: ਅੱਜ ਦੇ ਸਮੇਂ ਵਿੱਚ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਅੱਜ ਅਸੀਂ ਤੁਹਾਨੂੰ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਰਹਿਣ ਵਾਲੀ ਰਾਜਦੀਪ ਕੌਰ ਨਾਲ ਮਿਲਾਉਂਦੇ ਹਾਂ ਜੋ ਖੇਤ ਵਿੱਚ ਟਰੈਕਟਰ ਚਲਾਉਣਾ ਹੋਵੇ, ਕੰਬਾਇਨ ਚਲਾਉਣੀ ਹੋਵੇ ਜਾਂ ਕੋਈ ਵੀ ਹੋਰ ਵ੍ਹੀਕਲ ਚਲਾਉਣਾ ਹੋਵੇ ਤਾਂ ਉਹ ਆਸਾਨੀ ਨਾਲ ਚਲਾ ਲੈਂਦੀ ਹੈ।

ਵੇਖੋ ਵੀਡੀਓ

ਆਪਣੇ ਪਿਤਾ ਅਤੇ ਹੋਰ ਕਿਸਾਨਾਂ ਨੂੰ ਖੇਤ ਵਿੱਚ ਕੰਮ ਕਰਦੇ ਦੇਖ ਰਾਜਦੀਪ ਕੌਰ ਦੇ ਮਨ ਵਿੱਚ ਵੀ ਖੇਤੀ ਕਰਨ, ਕੰਬਾਈਨ ਅਤੇ ਟਰੈਕਟਰ ਚਲਾਉਣ ਦੀ ਰੁਚੀ ਜਾਗੀ ਅਤੇ ਬਿਨਾਂ ਕਿਸੇ ਸਿਖਲਾਈ ਦੇ ਰਾਜਦੀਪ, ਖੇਤੀਬਾੜੀ ਦੇ ਕੰਮ ਕਰਨ, ਕੰਬਾਈਨ ਅਤੇ ਟਰੈਕਟਰ ਚਲਾਉਣ ਦੀ ਮਾਹਿਰ ਹੋ ਗਈ

ਰਾਜਦੀਪ ਆਪਣੀ ਪੜ੍ਹਾਈ ਦੇ ਨਾਲ-ਨਾਲ ਕਣਕ ਤੇ ਝੋਨੇ ਦੀ ਫਸਲ ਸਬਜ਼ੀਆਂ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ, ਸਾਂਭ ਸੰਭਾਲ, ਕੀਟਨਾਸ਼ਕ ਦਵਾਈਆਂ ਦੀ ਸਪਰੇਅ, ਖਾਦਾਂ, ਖੇਤ ਵਿੱਚ ਗੁਡਾਈ ਅਤੇ ਕਟਾਈ ਦਾ ਕੰਮ ਖੁਦ ਨਿਪਟਾ ਲੈਂਦੀ ਹੈ। ਖੇਤੀਬਾੜੀ ਦੇ ਨਾਲ-ਨਾਲ ਰਾਜਦੀਪ ਆਪਣੀ ਪੜ੍ਹਾਈ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

ਰਾਜਦੀਪ ਕੌਰ ਨੇ ਦੱਸਿਆ ਕਿ ਉਹ ਪੜ੍ਹਾਈ ਤੋਂ ਬਾਅਦ ਦਾ ਸਮਾਂ ਖੇਤੀਬਾੜੀ ਵਿੱਚ ਲਗਾਉਂਦੀ ਹੈ। ਉਹ ਆਪਣੇ ਪਿਤਾ ਅਤੇ ਹੋਰ ਕਿਸਾਨਾਂ ਨੂੰ ਖੇਤ ਵਿੱਚ ਕੰਮ ਕਰਦਿਆਂ ਦੇਖਦੀ ਸੀ ਤੇ ਉਸ ਨੂੰ ਲੱਗਦਾ ਸੀ ਕਿ ਉਹ ਵੀ ਇਹ ਕੰਮ ਕਰ ਸਕੇਗੀ। ਫਿਰ ਹੌਲੀ-ਹੌਲੀ ਮੋਟਰਸਾਈਕਲ, ਟਰੈਕਟਰ ਅਤੇ ਕੰਬਾਈਨ ਚਲਾਉਣਾ ਸਿੱਖਿਆ ਤੇ ਹੁਣ ਉਹ ਖੇਤੀ ਨਾਲ ਸਬੰਧਤ ਸਾਰੇ ਕੰਮ ਖ਼ੁਦ ਕਰ ਲੈਂਦੀ ਹੈ।

ਉੱਥੇ ਹੀ ਰਾਜਦੀਪ ਦੀ ਵੱਡੀ ਭੈਣ ਰਾਜਵੀਰ ਕੌਰ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਹਨ ਅਤੇ ਉਨ੍ਹਾਂ ਦੀ ਛੋਟੀ ਭੈਣ ਰਾਜਦੀਪ ਕੌਰ ਖੇਤ ਵਿੱਚ ਆਪਣੇ ਪਿਤਾ ਦੇ ਨਾਲ ਕੰਮ ਕਰਵਾਉਂਦੀ ਹੈ ਅਤੇ ਉਹ ਘਰ ਦੇ ਕੰਮ ਵੀ ਨਿਪਟਾ ਲੈਂਦੀਆਂ ਹਨ।

ਰਾਜਦੀਪ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨੂੰ ਸ਼ੌਕ ਸੀ ਕਿ ਉਹ ਟਰੈਕਟਰ ਚਲਾਵੇਗੀ, ਜਿਸ ਦੇ ਲਈ ਉਸਨੂੰ ਸਿਖਲਾਈ ਦਿੱਤੀ ਗਈ ਅਤੇ ਅੱਜ ਉਹ ਹਰ ਕੰਮ ਮੋਢੇ ਨਾਲ ਮੋਢਾ ਜੋੜ ਕੇ ਕਰਦੀ ਹੈ। ਉਨ੍ਹਾਂ ਨੂੰ ਆਪਣੀਆਂ ਤਿੰਨਾਂ ਧੀਆਂ ਉੱਤੇ ਮਾਣ ਹੈ ਤੇ ਉਹ ਕਦੇ ਵੀ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਦਾ ਕੋਈ ਪੁੱਤ ਨਹੀਂ।

ABOUT THE AUTHOR

...view details