ਪੰਜਾਬ

punjab

ETV Bharat / state

Punjab Flood: ਘੱਗਰ ਦੇ ਵਿੱਚ ਪਿਆ 20 ਫੁੱਟ ਪਾੜ, ਪਾਣੀ ਨੇ ਸੈਂਕੜੇ ਏਕੜ ਫਸਲ ਕੀਤੀ ਤਬਾਹ - Flood Rescue Operation

ਮਾਨਸਾ ਵਿੱਚ ਘੱਗਰ ਦਰਿਆ ਨੂੰ ਪਿੰਡ ਰੋੜਕੀ ਦੇ ਕੋਲ 20 ਫੁੱਟ ਦਾ ਪਾੜ ਪੈ ਗਿਆ। ਪਾੜ ਪੈਣ ਤੋਂ ਬਅਦ ਪਾਣੀ ਨੇ ਖੇਤਾਂ ਵਿੱਚ ਤਬਾਹੀ ਮਾਚਾ ਦਿੱਤੀ ਹੈ। ਲੋਕਾਂ ਨੇ ਸਰਕਾਰ ਨੂੰ ਮਦਦ ਲਈ ਗੁਹਾਰ ਲਾਈ ਹੈ।

There was a breach in the river near Sardulgarh of Mansa
ਘੱਗਰ ਦੇ ਵਿੱਚ ਪਿਆ 20 ਫੁੱਟ ਪਾੜ,ਪਾਣੀ ਨੇ ਸੈਂਕੜੇ ਏਕੜ ਫਸਲ ਕੀਤੀ ਤਬਾਹ

By

Published : Jul 15, 2023, 12:05 PM IST

ਪਾੜ ਪੈਣ ਫਸਲਾਂ ਦੀ ਹੋਈ ਬਰਬਾਦੀ

ਮਾਨਸਾ: ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਰੋੜਕੀ ਪਿੰਡ ਦੇ ਕੋਲੋਂ ਟੁੱਟ ਗਿਆ ਹੈ। ਘੱਗਰ ਦੇ ਵਿੱਚ 20 ਫੁੱਟ ਦੇ ਕਰੀਬ ਪਾੜ ਪਿਆ ਹੈ ਅਤੇ ਇਸ ਪਾੜ ਨੂੰ ਪੂਰਨ ਦੇ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਕੱਲ ਵੀ ਇਸ ਘੱਗਰ ਦੇ ਵਿੱਚ ਝੰਡਾ ਖੁਰਦ ਦੇ ਨਜ਼ਦੀਕ 15 ਫੁੱਟ ਦਾ ਪਾੜ ਪੈ ਗਿਆ ਸੀ ਜਿਸ ਨੂੰ ਤੁਰੰਤ ਹੀ ਬੰਦ ਕਰ ਦਿੱਤਾ ਗਿਆ ਸੀ। ਅੱਜ ਮੁੜ ਘੱਗਰ ਦੇ ਵਿੱਚ ਪਾੜ ਪੈਣ ਦੇ ਕਾਰਨ ਮਾਨਸਾ ਜ਼ਿਲ੍ਹੇ ਉੱਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਉੱਥੇ ਹੀ ਹੁਣ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਚੰਦਪੁਰਾ ਬੰਨ੍ਹ ਤੋਂ ਬਾਅਦ ਸਰਦੂਲਗੜ੍ਹ ਵਿੱਚੋਂ ਘੱਗਰ ਵਾਲੀ ਘੱਗਰ ਦਰਿਆ ਵਿੱਚ ਵੀ 20 ਫਟ ਦਾ ਪਾੜ ਪੈ ਗਿਆ ਹੈ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਸਹਿਮ ਪੈਦਾ ਹੋ ਗਿਆ ਹੈ।

ਗਾਰ ਅਤੇ ਰੇਤ ਨੇ ਝੋਨਾ ਤਬਾਹ ਕਰ ਦਿੱਤਾ:ਦੱਸ ਦਈਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਘੱਗਰ ਅਤੇ ਸਤਲੁਜ ਦੀ ਗਾਰ ਅਤੇ ਰੇਤ ਨੇ ਝੋਨਾ ਤਬਾਹ ਕਰ ਦਿੱਤਾ ਹੈ। ਲੁਧਿਆਣਾ ਵਿੱਚ ਸਤਲੁਜ ਕੰਢੇ ਦੇ ਨਾਲ ਲੱਗਦੇ ਕਈ ਪਿੰਡਾਂ ਦੀ ਫਸਲ ਬਰਬਾਦ ਹੋਈ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਇਸ ਨੂੰ ਵਹਾਉਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜ਼ਮੀਨ ਦੇ ਵਿੱਚ ਰੇਤਾ ਆ ਗਿਆ ਹੈ, ਜਿਸ ਨੂੰ ਚੁੱਕਣਾ ਗੈਰ ਕਾਨੂੰਨੀ ਹੈ ਅਤੇ ਜਦੋਂ ਤੱਕ ਪ੍ਰਸ਼ਾਸਨ ਸਾਨੂੰ ਇਸ ਦੀ ਇਜਾਜ਼ਤ ਨਹੀਂ ਦੇਵੇਗਾ ਉਦੋਂ ਤੱਕ ਅਸੀਂ ਮੁੜ ਤੋਂ ਕਈ ਫ਼ਸਲ ਨਹੀਂ ਲਾ ਸਕਾਂਗੇ। ਕਿਸਾਨਾਂ ਨੇ ਕਿਹਾ ਕਿ ਫ਼ਸਲ ਦੀ ਲਵਾਈ ਉੱਤੇ ਜੋ ਖਰਚਾ ਆਇਆ ਹੈ, ਸਰਕਾਰ ਨੂੰ ਉਸ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਉੱਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਾਂਘਣਾ ਵਿੱਚ ਜਿੱਥੇ ਪਿਛਲੇ ਦਿਨੀਂ ਪੰਜਾਬ ਭਰ ਵਿੱਚ ਪਏ ਭਾਰੀ ਮੀਂਹ ਕਾਰਨ ਬਰਸਾਤੀ ਪਾਣੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਪਿੰਡ ਸਾਂਘਣਾ ਵਿੱਚ ਵੀ ਭਾਰੀ ਬਰਸਾਤ ਅਤੇ ਬੰਦ ਪਏ ਡਰੇਨਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਵਿੱਚੋਂ ਨਾਲਾ ਲੰਘਦਾ ਹੈ। ਠੱਠਗੜ ਦੇ ਕੁੱਝ ਕਿਸਾਨਾਂ ਵੱਲੋਂ ਰਾਹੀ ਨਾਲੇ ਨੂੰ ਬੰਦ ਕਰਨ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।

ABOUT THE AUTHOR

...view details