ਮਾਨਸਾ: ਜ਼ਿਲ੍ਹੇ ਅੰਦਰ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਤਾਜ਼ਾ ਮਾਮਲਾ ਬਰੇਟਾ ਕਸਬੇ (Bretta town) ਦਾ ਹੈ, ਜਿੱਥੇ ਇੱਕ ਔਰਤ ਵੱਲੋਂ ਦਿਨ ਦਿਹਾੜੇ ਆਪਣੀ ਹੀ ਸਹੇਲੀ ਦੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਤ ਪਰਿਵਾਰ ਅਨੁਸਾਰ 15 ਤੋਲੇ ਸੋਨਾ (Gold) ਤੇ 10 ਤੋਲੇ ਚਾਂਦੀ (Silver) ਅਤੇ ਹੋਰ ਕੀਮਤੀ ਸਮਾਨ ਲੈਕੇ ਮੁਲਜ਼ਮ ਔਰਤ ਰਫੂਚੱਕਰ ਹੋ ਗਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਹ ਇੱਕ ਸੈਲੂਨ (Salon) ਵਿੱਚ ਆਉਂਦੀ ਜਾਂਦੀ ਸੀ, ਜਿਸ ਨਾਲ ਉਨ੍ਹਾਂ ਦੀ ਜਾਣ ਪਹਿਚਾਉਣ ਹੋ ਗਈ।
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਅੱਜ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਹੋਈ ਸੀ ਤਾਂ ਮੁਲਜ਼ਮ ਔਰਤ ਪਿਛੋਂ ਉਨ੍ਹਾਂ ਦੀ ਦੁਕਾਨ ‘ਤੇ ਆਈ ਅਤੇ ਉਥੋਂ ਫਿਰ ਘਰ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਉਸ ਦੀ ਸੱਸ ਸੀ, ਜਿਸ ਨੂੰ ਮੁਲਜ਼ਮ ਔਰਤ ਨੇ ਆਪਣੇ ਸ਼ਬਦਾ ਦੇ ਜਾਲ ਵਿੱਚ ਫਸਾ ਕੇ ਕਮਰੇ ਅੰਦਰ ਦਾਖਲ ਹੋ ਗਈ, ਜਿੱਥੋਂ ਉਸ ਨੇ ਅਲਮਾਰੀ ਦਾ ਲਾਕ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।