ਸਿੱਧੂ ਮੂਸੇਵਾਲਾ ਦੀ ਲਾਸਟ ਰਾਇਡ ਥਾਰ ਮਾਨਸਾ:ਜਿਸ ਥਾਰ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਉਸ ਥਾਰ ਨੂੰ ਮੂਸੇਵਾਲਾ ਦੇ ਪਿਤਾ ਹਵੇਲੀ ਲੈ ਗਏ ਹਨ। ਥਾਰ ਨੂੰ ਰਾਤ ਕਰੀਬ 10 ਵਜੇ ਮਾਨਸਾ ਦੇ ਸਿਟੀ ਥਾਣਾ ਤੋ ਪਰਿਵਾਰ ਆਪਣੀ ਹਵੇਲੀ ਪਿੰਡ ਮੂਸਾ ਲੈ ਗਿਆ। ਇਸ ਥਾਰ ਨੂੰ ਹੁਣ ਮੂਸੇਵਾਲਾ ਦੀ ਹਵੇਲੀ ਵਿੱਚ ਬਣ ਰਹੇ ਮਿਊਜ਼ੀਅਮ ਵਿਚ ਖੜਾ ਕੀਤਾ ਜਾਵੇਗਾ।
ਥਾਰ ਸਿੱਧੂ ਦੀ ਆਖਰੀ ਯਾਦ: ਦੱਸਣਯੋਗ ਹੈ ਕਿ ਇਹ ਥਾਰ ਸਿੱਧੂ ਦੇ ਕਿਸੇ ਦੋਸਤ ਦੀ ਸੀ। ਜਿਸਨੂੰ ਹੁਣ ਸਿੱਧੂ ਦੀ ਆਖਰੀ ਯਾਦ ਵਜੋਂ ਮਾਤਾ ਪਿਤਾ ਨੇ ਹਵੇਲੀ ਵਿੱਚ ਖੜਾ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ਅਣਪਛਾਤੇ ਵਿਅਕਤੀਆਂ ਵੱਲੋ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਸਿੱਧੂ ਇਸ ਥਾਰ ਵਿੱਚ ਹੀ ਸਵਾਰ ਸਨ।
ਸਿੱਧੂ ਦੇ ਦੋਸਤ ਦੀ ਥਾਰ: ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਨੰਬਰ PB 65 AV 9713 ਇਹ ਥਾਰ ਸਿੱਧੂ ਦੇ ਕਿਸੇ ਦੋਸਤ ਦੀ ਹੈ। ਜਿਸਨੂੰ ਸਿੱਧੂ ਦੇ ਮਾਤਾ ਪਿਤਾ ਆਪਣੇ ਪੁੱਤਰ ਦੀ ਆਖਰੀ ਯਾਦ ਵਜੋਂ ਰੱਖਣਾ ਚਾਹੁੰਦੇ ਸੀ। ਇਸ ਥਾਰ ਗੱਡੀ ਨੂੰ ਮਾਨਸਾ ਦੇ ਸਿਟੀ 1 ਥਾਣੇ ਵਿੱਚੋ ਰਾਤ ਕਰੀਬ 10 ਵਜੇ ਲੈ ਜਾ ਕੇ ਹਵੇਲੀ ਵਿੱਚ ਖੜੀ ਕਰ ਦਿੱਤਾ ਹੈ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਲਈ।
ਇਹ ਵੀ ਪੜ੍ਹੋ :-ਮਾਂ-ਪਿਓ ਦੇ ਇਕਲੌਤੇ ਪੁੱਤਰ ਦਾ ਕਤਲ, ਅਗਵਾ ਕਰਨ ਤੋਂ ਬਾਅਦ ਮੰਗੀ ਗਈ ਸੀ 30 ਲੱਖ ਦੀ ਫਿਰੌਤੀ