ਮਾਨਸਾ: ਵਿਜੀਲੈਂਸ ਵਿਭਾਗ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀ ਕੋਈ ਸੁਰੱਖਿਆ ਨਾ ਹੋਣ ਕਾਰਨ ਅੱਜ ਤੋਂ ਪੰਜਾਬ ਰੈਵਨਿਊ ਆਫ਼ਿਸਰ ਐਸੋਸੀਏਸ਼ਨ ਵੱਲੋ ਕੰਮਕਾਜ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋ ਮੰਗਾਂ ਜਿਵੇ ਬਿਨਾਂ ਵਜ੍ਹਾ ਚਾਰਜਸ਼ੀਟ, ਐਫਆਈਆਰ, ਸਰਕਾਰੀ ਵਹੀਕਲ ਮੁਹਈਆ ਨਾ ਕਰਵਾਉਣ ਅਤੇ ਸੁਰੱਖਿਆ ਵਰਗੀਆਂ ਮੰਗਾ ਨੂੰ ਲੈ ਕੇ ਲਗਾਤਾਰ ਨਜ਼ਰਅੰਦਾਜ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੰਜਾਬ ਰੈਵਨਿਊ ਆਫ਼ਿਸਰਜ਼ ਐਸੋਸੀਏਸ਼ਨ ਵੱਲੋ ਕੰਮਕਾਜ ਬੰਦ ਰੱਖਣ ਸਬੰਧੀ ਕਦਮ ਉਠਾਇਆ ਗਿਆ ਸੀ।
ਇਸ ਦੇ ਚੱਲਦਿਆਂ ਤੀਜੇ ਦਿਨ ਵੀ ਮਾਲ ਵਿਭਾਗ ਦੇ ਅਧਿਕਾਰੀ ਰਜਿਸਟਰੇਸ਼ਨ, ਕੋਰਟ ਅਤੇ ਮੈਜਿਸਟ੍ਰੇਟ ਡਿਊਟੀ ਨਹੀਂ ਕਰਨਗੇ ਜਦੋਂਕਿ ਕੋਵਿਡ ਨਾਲ ਜੁੜੇ ਸਾਰੇ ਕੰਮ ਨਿਰੰਤਰ ਜਾਰੀ ਰਹਿਣਗੇ।