ਪੰਜਾਬ

punjab

ETV Bharat / state

ਸੰਨ੍ਹ ਲਗਾ ਕੇ ਸ਼ੋਅਰੂਮ ‘ਚੋਂ ਲੱਖਾਂ ਦਾ ਸਮਾਨ ਚੋਰੀ - ਸ਼ੋਅਰੂਮ

ਮਾਨਸਾ ਸ਼ਹਿਰ (City of Mansa) ‘ਚ ਚੋਰਾਂ ਨੇ ਇੱਕ ਸ਼ੋਅਰੂਮ (Showroom) ਨੂੰ ਆਪਣਾ ਨਿਸ਼ਾਨਾ ਬਣਿਆ ਹੈ। ਸ਼ੋਅਰੂਮ (Showroom) ਦੇ ਮੈਨੇਜਰ ਜਸਪਾਲ ਸਿੰਘ (Manager Jaspal Singh) ਮੁਤਾਬਕ ਇਸ ਵਾਰਦਾਤ ਵਿੱਚ ਚੋਰ 68 ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਲੈਕੇ ਫਰਾਰ ਹੋ ਗਏ ਹਨ।

ਸੰਨ੍ਹ ਲਗਾ ਕੇ ਸ਼ੋਅਰੂਮ ‘ਚੋਂ ਲੱਖਾਂ ਦਾ ਸਮਾਨ ਚੋਰੀ
ਸੰਨ੍ਹ ਲਗਾ ਕੇ ਸ਼ੋਅਰੂਮ ‘ਚੋਂ ਲੱਖਾਂ ਦਾ ਸਮਾਨ ਚੋਰੀ

By

Published : Nov 10, 2021, 11:38 AM IST

ਮਾਨਸਾ: ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਵੀ ਮਾਹੌਲ ਹੋਇਆ ਹੈ। ਤਾਜ਼ਾ ਮਾਮਲਾ ਮਾਨਸਾ ਸ਼ਹਿਰ (City of Mansa) ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਇੱਕ ਸ਼ੋਅਰੂਮ (Showroom) ਨੂੰ ਆਪਣਾ ਨਿਸ਼ਾਨਾ ਬਣਿਆ ਹੈ। ਸ਼ੋਅਰੂਮ (Showroom) ਦੇ ਮੈਨੇਜਰ ਜਸਪਾਲ ਸਿੰਘ (Manager Jaspal Singh) ਮੁਤਾਬਕ ਇਸ ਵਾਰਦਾਤ ਵਿੱਚ ਚੋਰ 68 ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਲੈਕੇ ਫਰਾਰ ਹੋ ਗਏ ਹਨ।

ਸ਼ੋਅਰੂਮ ਦੇ ਮੈਨੇਜਰ ਜਸਪਾਲ ਸਿੰਘ (Manager Jaspal Singh) ਨੇ ਦੱਸਿਆ ਕਿ ਜਦੋਂ ਹੀ ਸਵੇਰੇ ਉਨ੍ਹਾਂ ਨੇ ਸ਼ੋਅਰੂਮ (Showroom) ਖੋਲ੍ਹਿਆ ਤਾਂ ਦੇਖਿਆ ਕਿ ਬੈਕਸਾਈਡ (Backside) ਬਣੇ ਬਾਥਰੂਮ (Bathroom) ਦੇ ਵਿੱਚ ਸੰਨ੍ਹ ਲਗਾ ਕੇ ਚੋਰ ਸ਼ੋਅਰੂਮ ਅੰਦਰ ਦਾਖਲ ਹੋਏ ਹਨ। ਜਿਨ੍ਹਾਂ ਨੇ ਸ਼ੋਅ ਰੂਮ (Showroom) ਦੇ ਵਿੱਚੋਂ ਰੈਡੀਮੇਡ ਕੱਪੜਾ ਅਤੇ ਸ਼ੂਜ਼ ਚੋਰੀ ਕੀਤੇ ਹਨ।

ਸੰਨ੍ਹ ਲਗਾ ਕੇ ਸ਼ੋਅਰੂਮ ‘ਚੋਂ ਲੱਖਾਂ ਦਾ ਸਮਾਨ ਚੋਰੀ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ (Police) ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਮਾਲ ਦਾ ਪਤਾ ਲੱਗੇਗਾ ਕਿ ਕਿੰਨੇ ਮਾਲ ਦੀ ਚੋਰੀ ਹੋਈ ਹੈ।
ਉਧਰ ਐੱਸ.ਐੱਚ.ਓ. ਅਜੇ ਪਰੋਚਾ ਨੇ ਦੱਸਿਆ ਕਿ ਸ਼ੋਅਰੂਮ ਦੇ ਵਿੱਚ ਚੋਰੀ ਹੋਣ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ (Police) ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ (Police) ਨੇ ਸ਼ੋਅਰੂਮ (Showroom) ਵਿੱਚ ਲੱਗੇ ਸੀਸੀਟੀਵੀ ਕੈਮਰਿਆ (CCTV cameras) ਦੀ ਮਦਦ ਨਹੀਂ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਪੁਲਿਸ ਨੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਨ ਦਾ ਵੀ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ:ਪੁਲਿਸ ਨੇ ਚੋਰ ਗਿਰੋਹ ਕੀਤਾ ਬੇਨਕਾਬ

ABOUT THE AUTHOR

...view details