ਪੰਜਾਬ

punjab

ETV Bharat / state

ਮਾਨਸਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ NBA ਲਈ ਹੋਈ ਚੋਣ - basketball player Harjit Singh

ਮਾਨਸਾ ਦੇ ਪਿੰਡ ਭੈਣੀਬਾਘਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ ਪੁਰਸ਼ ਪੇਸ਼ੇਵਰ ਬਾਸਕਟਬਾਲ ਲੀਗ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਲਈ ਚੋਣ ਹੋ ਗਈ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਚੋਣ ਐਨਬੀਏ ਅਕਾਦਮੀ ਲਈ ਹੋਈ ਹੈ ਜੋ ਕਿ ਨੋਇਡਾ ਵਿੱਚ ਸਥਿਤ ਹੈ ਅਤੇ ਇਸ ਨੂੰ ਅਮਰੀਕਾ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ, ਜਿਥੇ ਅਮਰੀਕਾ ਦੇ ਕੋਚਾਂ ਵੱਲੋਂ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ

ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ NBA ਲਈ ਹੋਈ ਚੋਣ
ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ NBA ਲਈ ਹੋਈ ਚੋਣ

By

Published : Jul 30, 2022, 5:57 PM IST

Updated : Jul 30, 2022, 7:30 PM IST

ਮਾਨਸਾ:ਪੇਸ਼ੇਵਰ ਖੇਡ ਲੀਗਾਂ ਵਿੱਚੋਂ ਇੱਕ ਵਿਸ਼ਵ ਦੀ ਪ੍ਰਮੁੱਖ ਪੁਰਸ਼ ਪੇਸ਼ੇਵਰ ਬਾਸਕਟਬਾਲ ਲੀਗ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਲਈ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ ਚੋਣ ਹੋਈ ਹੈ। ਜੋ ਅੱਠ ਸਾਲ ਤੋਂ ਮਿਹਨਤ ਅਤੇ ਲਗਨ ਨਾਲ ਟ੍ਰੇਨਿੰਗ ਹਾਸਲ ਕਰਕੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਲਈ ਚੁਣਿਆ ਗਿਆ ਹੈ ਜਿਸ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਉੱਥੇ ਹਰਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਬਾਸਕਟਬਾਲ ਪਹਿਲਾਂ ਤੋਂ ਹੀ ਚੱਲ ਰਹੀ ਹੈ, ਪਿੰਡ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਮੇਰਾ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਕੋਚ ਸਹਿਬਾਨ ਵੱਲੋਂ ਮੈਨੂੰ ਇਸ ਖੇਡ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ।

ਮਾਨਸਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ NBA ਲਈ ਹੋਈ ਚੋਣ

ਖਿਡਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਚੋਣ ਐਨਬੀਏ ਅਕਾਦਮੀ ਲਈ ਹੋਈ ਹੈ ਜੋ ਕਿ ਨੋਇਡਾ ਵਿੱਚ ਸਥਿਤ ਹੈ ਅਤੇ ਇਸ ਨੂੰ ਅਮਰੀਕਾ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ, ਜਿਥੇ ਅਮਰੀਕਾ ਦੇ ਕੋਚਾਂ ਵੱਲੋਂ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਖਿਡਾਰੀਆਂ ਦੀ ਡਾਈਟ ਦਾ ਸਾਰਾ ਖ਼ਰਚਾ ਉਹਨਾਂ ਦਾ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਮੇਰਾ ਸੁਪਨਾ ਐਨਬੀਏ ਲੀਗ ਵਿੱਚ ਖੇਡਣ ਦਾ ਹੈ ਕਿਉਂਕਿ ਹੁਣ ਮੇਰੀ ਚੋਣ ਐਨਬੀਏ ਅਕਾਦਮੀ ਲਈ ਹੋ ਗਈ ਹੈ। ਉਸਨੇ ਦੱਸਿਆ ਕਿ ਮੇਰੀ ਇੱਛਾ ਹੈ ਕਿ ਮੈਂ ਇਸ ਖੇਡ ਨੂੰ ਹੋਰ ਅੱਗੇ ਵਧਾਉਂਦੇ ਹੋਏ ਆਪਣੇ ਪਿੰਡ, ਮਾਪਿਆਂ ਸੀਨੀਅਰ ਖਿਡਾਰੀਆਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰਾਂਗਾ।

ਕਿਸਾਨ ਪਰਿਵਾਰ ਨਾਲ ਸਬੰਧਤ ਹਰਜੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹਰਜੀਤ ਸਿੰਘ ਦੀ ਚੋਣ ਐਨਬੀਏ ਅਕਾਦਮੀ ਲਈ ਹੋ ਗਈ ਹੈ ਅਤੇ ਇਸਦੀ ਮਿਹਨਤ ਨੂੰ ਦੇਖਦੇ ਹੋਏ ਸਾਨੂੰ ਉਮੀਦ ਹੈ ਕਿ ਇਹ ਅੱਗੇ ਜਾ ਕੇ ਵੀ ਨਾਮ ਰੋਸ਼ਨ ਕਰੇਗਾ।

ਉਹਨਾਂ ਕਿਹਾ ਕਿ ਹਰਜੀਤ ਬਹੁਤ ਵਧੀਆ ਖੇਡ ਰਿਹਾ ਹੈ ਅਤੇ ਇਸ ਨੂੰ ਕੋਸਣ ਵੱਲੋਂ ਵੀ ਬਹੁਤ ਮਿਹਨਤ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਹਰਜੀਤ ਨੇ ਆਪਣੀ ਮਿਹਨਤ ਨਾਲ ਪਹਿਲਾਂ ਪਟਿਆਲਾ ਵਿਖੇ ਦਾਖਲਾ ਲਿਆ ਅਤੇ ਹੁਣ ਇਸ ਦੀ ਚੋਣ ਐਨਬੀਏ ਅਕਾਦਮੀ ਲਈ ਹੋ ਗਈ ਹੈ।

ਹਰਜੀਤ ਸਿੰਘ ਦੇ ਕੋਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਪਿਛਲੇ ਅੱਠ ਸਾਲਾਂ ਤੋਂ ਇੱਥੇ ਪ੍ਰੈਕਟਿਸ ਕਰ ਰਿਹਾ ਹੈ। ਹਰਜੀਤ ਸਿੰਘ ਨੇ ਪਹਿਲਾਂ 4 ਸਾਲ ਲਗਾਤਾਰ ਇੱਥੇ ਪ੍ਰੈਕਟਿਸ ਕੀਤੀ ਅਤੇ ਫਿਰ ਪੜ੍ਹਾਈ ਲਈ ਬਾਹਰ ਚਲੇ ਜਾਣ ਤੋਂ ਬਾਅਦ ਕੋਰੋਨਾ ਕਾਰਨ ਪੜ੍ਹਾਈ ਬੰਦ ਹੋਣ ਤੋਂ ਬਾਅਦ ਹੁਣ ਇਥੇ ਹੀ ਪ੍ਰੈਕਟਿਸ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੀ ਐਨਬੀਏ ਵਿੱਚ ਹੋਈ ਚੋਣ ਲਈ ਪਿੰਡ ਨੂੰ ਉਸ ਤੇ ਮਾਣ ਹੈ ਕਿਉਂਕਿ ਇਸਨੇ ਆਪਣੇ ਪ੍ਰਾਪਤੀ ਨਾਲ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਹਰਜੀਤ ਸਿੰਘ ਪੂਰੀ ਲਗਨ ਅਤੇ ਮਿਹਨਤ ਨਾਲ ਪ੍ਰੈਕਟਿਸ ਕਰਦਾ ਸੀ ਅਤੇ ਸਾਡੇ ਵੱਲੋਂ ਵੀ ਇਸ ਨੂੰ ਪੂਰੀ ਲਗਨ ਨਾਲ ਪ੍ਰੈਕਟਿਸ ਕਰਵਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤੇ ਮਾਣ ਹੈ ਅਤੇ ਉਮੀਦ ਹੈ ਕਿ ਇਹ ਅੱਗੇ ਜਾਕੇ ਵੀ ਆਪਣੇ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗਾ।

ਇਹ ਵੀ ਪੜੋ:ਅਸਤੀਫੇ ਤੋਂ ਬਾਅਦ ਰਾਜਾ ਵੜਿੰਗ ਨੂੰ ਮਿਲ ਭਾਵੁਕ ਹੋਏ ਡਾ. ਰਾਜ ਬਹਾਦਰ

Last Updated : Jul 30, 2022, 7:30 PM IST

ABOUT THE AUTHOR

...view details