ਪੰਜਾਬ

punjab

By ETV Bharat Punjabi Team

Published : Nov 6, 2023, 5:45 PM IST

ETV Bharat / state

Mansa Marriage Palace : ਮੈਰਿਜ ਪੈਲੇਸ 'ਚ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਹੀ ਢਹਿ ਗਈ ਪੈਲਸ ਦੀ ਛੱਤ, ਟਲਿਆ ਵੱਡਾ ਹਾਦਸਾ

ਮਾਨਸਾ ਸ਼ਹਿਰ ਦੇ ਇੱਕ ਨਿੱਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੀਆਂ ਤਿਆਰੀਆਂ ਦੋਰਾਨ ਪੈਲੇਸ ਦੀ ਛੱਤ ਡਿੱਗ ਕੇ ਢਹਿ ਢੇਰੀ ਹੋ ਗਈ। ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਲਈ ਪਰਿਵਾਰ ਵੱਲੋਂ ਪਰਮਾਤਮਾ ਦਾ ਸ਼ੁਕਰ ਕੀਤਾ ਜਾ ਰਿਹਾ ਹੈ। (palace collapsed before the arrival of the guests)

The roof of the palace collapsed before the arrival of the guests in the marriage palace Mansa
ਮੈਰਿਜ ਪੈਲਸ 'ਚ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਹੀ ਢਹਿ ਗਈ ਪੈਲਸ ਦੀ ਛੱਤ,ਟਲਿਆ ਵੱਡਾ ਹਾਦਸਾ

ਮਾਨਸਾ:ਮਾਨਸਾ ਸ਼ਹਿਰ ਦੇ ਬਰਨਾਲਾ ਰੋਡ 'ਤੇ ਸਥਿਤ ਇੱਕ ਨਿੱਜੀ ਮੈਰਿਜ ਪੈਲੇਸ ਦੀ ਅੱਜ ਸਵੇਰੇ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਛੱਤ ਡਿੱਗਣ ਦੇ ਕਾਰਨ ਖੁਸ਼ੀਆਂ ਦੇ ਵਿੱਚ ਹੜਕੰਪ ਮੱਚ ਗਿਆ ਅਤੇ ਦੇਖਦੇ ਹੀ ਦੇਖਦੇ ਮੈਰਿਜ ਪੈਲੇਸ ਦੀ ਛੱਤ ਢੈ ਢੇਰੀ ਹੋ ਗਈ। ਇਸ ਮੈਰਿਜ ਪੈਲੇਸ ਦੇ ਵਿੱਚ ਕੁਝ ਸਮੇਂ ਬਾਅਦ ਹੀ ਮਹਿਮਾਨਾਂ ਦਾ ਆਉਣਾ ਜਾਣਾ ਸ਼ੁਰੂ ਹੋਣਾ ਸੀ, ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਅਚਾਨਕ ਛੱਤ ਡਿੱਗਣ ਦੇ ਕਾਰਨ ਵਿਆਹ ਸਮਾਗਮ ਇਸ ਮੈਰਿਜ ਪੈਲੇਸ ਦੇ ਵਿੱਚੋਂ ਹੁਣ ਰੱਦ ਹੋ ਗਿਆ ਹੈ।

ਪ੍ਰਮਾਤਮਾ ਦਾ ਸ਼ੁਕਰ ਕੀਤਾ : ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਲਈ ਪਰਿਵਾਰ ਵੱਲੋਂ ਪਰਮਾਤਮਾ ਦਾ ਸ਼ੁਕਰ ਕੀਤਾ ਜਾ ਰਿਹਾ ਹੈ ਪਰਿਵਾਰ ਨੇ ਕਿਹਾ ਕਿ ਜੇਕਰ ਕੁਝ ਘੰਟੇ ਬਾਅਦ ਇਹ ਹਾਦਸਾ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਪਰ, ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਇੱਕ ਦਮ ਪੈਲੇਸ ਦੀ ਦੋਨੋਂ ਸਾਈਡਾਂ ਦੀਆਂ ਕੰਧਾਂ ਡਿੱਗ ਗਈਆਂ ਅਤੇ ਅੰਦਰ ਜੋ ਸਮਾਨ ਪਿਆ ਸੀ, ਉਸ ਦਾ ਵੀ ਨੁਕਸਾਨ ਹੋ ਗਿਆ ਹੈ। ਬੇਸ਼ਕ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਛੱਤ ਡਿੱਗ ਗਈ ਅਤੇ ਵੱਡਾ ਹਾਦਸਾ ਟਲ ਗਿਆ:ਪਰਿਵਾਰ ਦਾ ਕਹਿਣਾ ਹੈ ਕਿ ਮਾਨਸਾ ਦੇ ਪਿੰਡ ਰੱਲਾ ਦੀ ਲੜਕੀ ਦਾ ਵਿਆਹ ਇਸ ਪੈਲੇਸ ਦੇ ਵਿੱਚ ਸੀ ਅਤੇ ਦੁਪਹਿਰ ਸਮੇਂ ਬਰਨਾਲਾ ਦੇ ਠੀਕਰੀਵਾਲ ਤੋਂ ਬਰਾਤ ਪਹੁੰਚਣੀ ਸੀ ਅਤੇ ਬਰਾਤ ਦੇ ਆਉਣ ਤੋਂ ਪਹਿਲਾਂ ਹੀ ਛੱਤ ਡਿੱਗ ਗਈ ਅਤੇ ਵੱਡਾ ਹਾਦਸਾ ਟਲ ਗਿਆ ਹੈ। ਉਨ੍ਹਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਬਣੇ ਮੈਰਿਜ ਪੈਲਸਾਂ ਦੀ ਚੈਕਿੰਗ ਕੀਤੀ ਜਾਵੇ, ਤਾਂ ਕਿ ਭਵਿੱਖ ਵਿੱਚ ਵੀ ਕੋਈ ਵੱਡਾ ਹਾਦਸਾ ਨਾ ਹੋ ਸਕੇ। ਉਥੇ ਹੀ ਹੁਣ ਪੈਲੇਸ ਦੇ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਇਸ ਪੈਲੇਸ ਵਿੱਚ ਵਿਆਹ ਦੀ ਰਸਮ ਰੱਖੀ ਗਈ ਸੀ। ਉਨ੍ਹਾਂ ਵੱਲੋਂ ਪ੍ਰੋਗਰਾਮ ਨੂੰ ਕਿਸੇ ਹੋਰ ਪੈਲੇਸ ਵਿੱਚ ਸ਼ਿਫਟ ਕਰ ਦਿੱਤਾ ਹੈ।

ABOUT THE AUTHOR

...view details