ਪੰਜਾਬ

punjab

ETV Bharat / state

ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਨੇ ਪ੍ਰਦਰਸ਼ਨ ਕਰ ਡੀਸੀ ਨੂੰ ਦਿੱਤਾ ਮੰਗ ਪੱਤਰ - lockdown news today

ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਨੇ ਮਾਨਸਾ ਗੁਰਦਵਾਰਾ ਚੌਂਕ ਤੋਂ ਲੈ ਕੇ ਬੱਸ ਸਟੈਂਡ ਤੱਕ ਪ੍ਰਦਰਸ਼ਨ ਕਰ ਡੀਸੀ ਨੂੰ ਮੰਗ ਪੱਤਰ ਸੌਂਪਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜਿਥੇ ਨਵੀਂਆਂ ਹਦਾਇਤਾਂ ਵਿੱਚ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਉੱਥੇ ਹੀ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਕੇ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ।

ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਨੇ ਪ੍ਰਦਰਸ਼ਨ ਕਰ ਡੀਸੀ ਨੂੰ ਦਿੱਤਾ ਮੰਗ ਪੱਤਰ
ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਨੇ ਪ੍ਰਦਰਸ਼ਨ ਕਰ ਡੀਸੀ ਨੂੰ ਦਿੱਤਾ ਮੰਗ ਪੱਤਰ

By

Published : May 6, 2021, 5:36 PM IST

ਮਾਨਸਾ:ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਮਾਨਸਾ ਵੱਲੋਂ ਦੁਕਾਨਾਂ ਬੰਦ ਦੇ ਰੋਸ ਵੱਜੋਂ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਕੁਝ ਦੁਕਾਨਾਂ ਖੋਲ੍ਹਣ ਤੇ ਕੁਝ ਨੂੰ ਬੰਦ ਦੇ ਆਦੇਸ਼ ਦਿੱਤੇ ਸਨ ਜਿਸ ਨੂੰ ਲੈ ਕੇ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਮਾਨਸਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਕੰਮਲ ਕਰਫਿਊ ਲਗਾਉਣਾ ਚਾਹੀਦਾ ਹੈ ਨਾ ਕਿ ਗਰੀਬ ਲੋਕਾਂ ਦਾ ਰੁਜ਼ਗਾਰ ਖੋਣਾ ਚਾਹੀਦਾ ਹੈ। ਇਸ ਮੌਕੇ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਨੇ ਮਾਨਸਾ ਗੁਰਦਵਾਰਾ ਚੌਂਕ ਤੋਂ ਲੈ ਕੇ ਬੱਸ ਸਟੈਂਡ ਤੱਕ ਪ੍ਰਦਰਸ਼ਨ ਕਰ ਡੀਸੀ ਨੂੰ ਮੰਗ ਪੱਤਰ ਸੌਂਪਿਆ।

ਇਹ ਵੀ ਪੜੋ: ਦੇਸ਼ 'ਚ ਬੇਲਗਾਮ ਕੋਰੋਨਾ, ਪਿਛਲੇ 24 ਘੰਟਿਆ 'ਚ 4,12,262 ਸਾਹਮਣੇ ਆਏ ਮਾਮਲੇ, 3,980 ਮੌਤਾਂ

ਦੁਕਾਨਦਾਰਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਿੱਥੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਉਥੇ ਹੀ ਕੁਝ ਦੁਕਾਨਾਂ ਨੂੰ ਖੋਲ੍ਹਣ ਦੀ ਛੋਟ ਵੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜਿਥੇ ਨਵੀਂਆਂ ਹਦਾਇਤਾਂ ਵਿੱਚ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਉੱਥੇ ਹੀ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਕੇ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਜਾ ਤਾਂ ਠੇਕੇ ਵੀ ਬੰਦ ਕਰੇ ਅਤੇ ਸੰਪੂਰਣ ਕਰਫਿਊ ਲਗਾਵੇ। ਕਿਉਂਕਿ ਮਿੰਨੀ ਲੌਕਡਾਊਨ ਨਾਲ ਲੋਕਾਂ ਦਾ ਰੁਜ਼ਗਾਰ ਖੁਸ ਰਿਹਾ ਹੈ।
ਇਹ ਵੀ ਪੜੋ: ਸ਼ਰਮਸਾਰ! ਨਵਜੰਮੀ ਬੱਚੀ ਦਾ ਸੜਕ ਕੰਢੇ ਮਿਲਿਆ ਭਰੂਣ

ABOUT THE AUTHOR

...view details