ਮਾਨਸਾ: ਪੰਜਾਬ ਦੇ ਮਾਨਸਾ ਇਲਾਕੇ ਵਿੱਚ ਜਿੱਥੇ ਗੁਲਾਬੀ ਸੁੰਡੀ ਨੇ ਆਪਣਾ ਕਹਿਰ ਮਚਾ ਰੱਖਿਆ ਸੀ। ਜਿਸ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਹੋਏ ਸਨ, ਪਰ ਉਧਰ ਹੀ ਦੂਜੇ ਮਾਨਸਾ ਜਿਲ੍ਹੇ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਉੱਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੇ ਨਾਲ-ਨਾਲ ਫਸਲ ਦੀ ਚੁਗਾਈ ਲਈ ਆਏ ਪਰਵਾਸੀ ਮਜਦੂਰਾਂ ਨੂੰ ਵੀ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ, ਬਾਹਰੀ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਮਜਦੂਰ ਆਪਣੇ ਪਰਿਵਾਰਾਂ ਸਮੇਤ ਫਸਲ ਦੀ ਚੁਗਾਈ ਕਰਕੇ ਰੋਜ਼ੀ ਰੋਟੀ ਕਮਾਉਣ ਲਈ ਜਿਲ੍ਹੇ ਦੇ ਪਿੰਡਾਂ ਵਿੱਚ ਆਏ ਸਨ।
ਗੁਲਾਬੀ ਸੁੰਡੀ ਦੇ ਕਾਰਨ ਬਰਬਾਦ ਹੋਈ ਫਸਲ ਨੇ ਉਨ੍ਹਾਂ ਦੇ ਸਪਣੀਆਂ ਨੂੰ ਟੁੱਕੜੇ ਟੁੱਕੜੇ ਕਰ ਦਿੱਤਾ ਹੈ। ਪਰਵਾਸੀ ਮਜਦੂਰਾਂ ਨੇ ਦੱਸਿਆ ਕਿ ਅਸੀ ਇਸ ਵਾਰ ਚੰਗੀ ਫਸਲ ਹੋਣ ਦੇ ਚੱਲਦੇ ਚੰਗੀ ਕਮਾਈ ਦੀ ਆਸ ਲੈ ਕੇ ਪੰਜਾਬ ਆਏ ਸਨ, ਪਰ ਗੁਲਾਬੀ ਸੁੰਡੀ ਦੇ ਹਮਲੇ ਨੇ ਸਾਡੀ ਰੋਜ਼ੀ ਰੋਟੀ ਖੌਹ ਲਈ ਹੈ।
ਗੁਲਾਬੀ ਸੁੰਡੀ ਦੇ ਹਮਲੇ ਨਾਲ ਬਚੀ ਨਰਮੇ ਦੀ ਫਸਲ ਦੀ ਖੇਤਾਂ ਵਿੱਚ ਚੁਗਾਈ ਕਰ ਰਹੇ, ਪਰਵਾਸੀ ਮਜਦੂਰਾਂ ਰਾਜ ਕੁਮਾਰ, ਰਾਮ ਸੁੰਦਰ, ਸੰਤ ਰਾਮ ਅਤੇ ਰਮਾਕਾਂਤ ਨੇ ਦੱਸਿਆ ਕਿ ਪਿਛਲੇ ਸਾਲ ਇੱਥੇ ਅਸੀ 300-400 ਰੁਪਏ ਨਰਮੇ ਦੀ ਚੁਗਾਈ ਕਰਕੇ ਕਮਾ ਲੈਂਦੇ ਸਨ। ਉਥੇ ਹੀ ਇਸ ਸਾਲ 70-80 ਜਾਂ 120 ਰੁਪਏ ਕਮਾਈ ਹੋ ਰਹੀ ਹੈ।