ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਵੇਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਅਯੁੱਧਿਆ 'ਚ ਹੋਈ ਸੀ ਕਤਲ ਕਰਨ ਦੀ ਟ੍ਰੇਨਿੰਗ - ਸਾਜ਼ਿਸ਼ ਵੇਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸਾਜਿਸ਼ ਨਾਲ ਜੁੜੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਿਕ ਇਸ ਕਤਲ ਦੀ ਸਾਜਿਸ਼ ਲਈ ਅਯੁੱਧਿਆ ਵਿੱਚ ਟ੍ਰੇਨਿੰਗ ਹੋਈ ਦੱਸੀ ਜਾ ਰਹੀ ਹੈ।

The pictures of the time of the Moosewala murder conspiracy have come to the fore.
ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਵੇਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਅਯੁੱਧਿਆ 'ਚ ਹੋਈ ਸੀ ਕਤਲ ਕਰਨ ਦੀ ਟ੍ਰੇਨਿੰਗ

By

Published : Aug 18, 2023, 7:04 PM IST

ਮਾਨਸਾ :ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸਾਜਿਸ਼ ਨਾਲ ਜੁੜੀਆਂ ਕੁੱਝ ਤਸਵੀਰਾਂ ਵੱਡੇ ਖੁਲਾਸੇ ਕਰ ਰਹੀਆਂ ਹਨ। ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਇਸ ਕਤਲ ਕਾਂਡ ਦਾ ਸ਼ੂਟਰ ਪਾਕਿਸਤਾਨ ਤੋਂ ਤਸਕਰੀ ਕੀਤੇ ਹਥਿਆਰਾਂ ਨਾਲ ਅਯੁੱਧਿਆ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਨਾਲ ਲੈਸ ਬਿਸ਼ਨੋਈ ਗੈਂਗ ਦੇ ਸ਼ੂਟਰ ਕਈ ਦਿਨਾਂ ਤੱਕ ਅਯੁੱਧਿਆ ਵਿੱਚ ਰਹਿ ਕੇ ਇੱਕ ਸਥਾਨਕ ਨੇਤਾ ਦੇ ਫਾਰਮ ਹਾਊਸ 'ਤੇ ਗੋਲੀਬਾਰੀ ਕਰਨ ਦਾ ਅਭਿਆਸ ਕਰਦੇ ਰਹੇ ਹਨ। ਇੱਥੇ ਇਕ ਨਾਮੀ ਵਿਅਕਤੀ ਨੂੰ ਮਾਰਨ ਦੀ ਸਾਜ਼ਿਸ਼ ਵੀ ਘੜੀ ਗਈ ਸੀ ਹਾਲਾਂਕਿ ਇਹ ਨਾਕਾਮ ਰਹੀ।

ਇਸ ਮਾਮਲੇ ਵਿੱਚ ਖੁਲਾਸਾ ਹੋ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਚਿਨ ਥਾਪਨ ਅਤੇ ਕਤਲ ਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਸਦ 'ਚ ਬਿਆਨ ਦਿੱਤਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ 'ਚ ਬੈਠ ਕੇ ਰਚੀ ਗਈ ਸੀ। ਅਯੁੱਧਿਆ ਵਿੱਚ ਟ੍ਰੇਨਿੰਗ ਹੋਈ ਸੀ ਅਤੇ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਬਿਸ਼ਨੋਈ ਗੈਂਗ ਦੇ ਯੂਪੀ ਕਨੈਕਸ਼ਨ 'ਤੇ ਵੱਡਾ ਖੁਲਾਸਾ ਕਰ ਸਕਦਾ ਹੈ। ਇਹ ਤਸਵੀਰਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਕੁਝ ਦਿਨ ਪਹਿਲਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਵਿੱਚ ਸਾਜਿਸ਼ ਰਚਣ ਵਾਲਾ ਅਤੇ ਹਾਲ ਹੀ 'ਚ ਅਜ਼ਰਬਾਈਜਾਨ ਤੋਂ ਡਿਪੋਰਟ ਹੋਇਆ ਸਚਿਨ ਥਾਪਨ ਵੀ ਨਜ਼ਰ ਆ ਰਿਹਾ ਹੈ। ਸਚਿਨ ਦੇ ਨਾਲ-ਨਾਲ ਬਿਸ਼ਨੋਈ ਗੈਂਗ ਦੇ ਸਾਰੇ ਸ਼ੂਟਰ ਵੀ ਲਖਨਊ 'ਚ ਘੁੰਮਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਹਥਿਆਰਾਂ ਨਾਲ ਸਿੱਧੂ ਮੂਸੇਵਾਲੇ 'ਤੇ 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਤਸਵੀਰ ਵਿੱਚ ਬਿਸ਼ਨੋਈ ਗੈਂਗ ਦੇ ਸ਼ੂਟਰ ਸਚਿਨ ਭਿਵਾਨੀ, ਕਪਿਲ ਪੰਡਿਤ ਹਥਿਆਰਾਂ ਨਾਲ ਦਿਸ ਰਹੇ ਹਨ।


ਸੂਤਰਾਂ ਤੋਂ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਨੇੜਲਾ ਸਚਿਨ ਬਿਸ਼ਨੋਈ ਸਭ ਤੋਂ ਨਜ਼ਦੀਕੀ ਹੈ। ਗਰੋਹ ਦੇ ਬਾਕੀ ਮੈਂਬਰਾਂ ਨੂੰ ਅਯੁੱਧਿਆ ਸਮੇਤ ਲਖਨਊ ਦੇ ਵੱਖ-ਵੱਖ ਇਲਾਕਿਆਂ 'ਚ ਕਈ ਦਿਨਾਂ ਤੋਂ ਲੁਕੋਦਾਂ ਰਿਹਾ ਹੈ।

ABOUT THE AUTHOR

...view details