ਪੰਜਾਬ

punjab

ETV Bharat / state

ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨਹੀਂ ਛੱਡ ਰਹੇ ਲੋਕ, ਕੁਲਰੀਆਂ ਪਿੰਡ ਦੀ ਪੰਚਾਇਤ ਨੇ ਸਰਕਾਰ ਤੋਂ ਮੰਗਿਆ ਸਹਿਯੋਗ

ਮਾਨਸਾ ਵਿੱਚ ਕੁਲਰੀਆਂ ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਪੰਚਾਇਤੀ ਜ਼ਮੀਨ ਛੁਡਵਾਉਣ ਲਈ ਸਹਿਯੋਗ ਮੰਗਿਆ ਹੈ। ਸਰਪੰਚ ਸਮੇਤ ਬਾਕੀ ਮੈਂਬਰ ਪੰਚਾਇਤਾਂ ਦਾ ਕਹਿਣਾ ਹੈ ਕਿ ਨਿਸ਼ਾਨ ਦੇਹੀ ਕਰਵਾ ਕੇ ਸਾਰੀ ਪੰਚਾਇਤੀ ਜ਼ਮੀਨ ਕਢਵਾਈ ਗਈ ਸੀ ਪਰ ਹੁਣ ਲੋਕ ਨਾਜਾਇਜ਼ ਕਬਜ਼ਾ ਨਹੀਂ ਛੱਡ ਰਹੇ।

The Panchayat of Mansa's village Kulriyan sought support from the Punjab government
ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨਹੀਂ ਛੱਡ ਰਹੇ ਲੋਕ, ਕੁਲਰੀਆਂ ਪਿੰਡ ਦੀ ਪੰਚਾਇਤ ਨੇ ਸਰਕਾਰ ਤੋਂ ਮੰਗਿਆ ਸਹਿਯੋਗ

By

Published : Jun 19, 2023, 5:04 PM IST

ਪੰਚਾਇਤੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ

ਮਾਨਸਾ: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਚਲਾਈ ਗਈ ਮੁਹਿੰਮ ਦੇ ਤਹਿਤ ਬੇਸ਼ੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੀ ਪੰਚਾਇਤੀ ਨੇ ਜ਼ਮੀਨ ਤੋਂ ਛੁਡਵਾ ਲਿਆ ਸੀ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਅੱਗੇ ਜ਼ਮੀਨ ਠੇਕੇ ਉੱਤੇ ਲਗਾ ਦਿੱਤੀ। ਹੁਣ ਕੁਝ ਲੋਕ ਠੇਕੇ ਉੱਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਰੋਕ ਰਹੇ ਹਨ। ਪਿੰਡ ਦੀ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਮੰਗਿਆ ਹੈ।

71 ਏਕੜ ਜ਼ਮੀਨ ਉੱਤੇ ਕਬਜ਼ਾ: ਦਰਅਸਲ ਕੁਲਰੀਆ ਪਿੰਡ ਦੀ ਪੰਚਾਇਤ 71 ਏਕੜ ਜ਼ਮੀਨ ਦੀ ਮਾਲਕ ਹੈ ਜਿਸ ਵਿੱਚੋਂ ਪੰਚਾਇਤ ਨੇ ਸਾਢੇ ਛੇ ਏਕੜ ਜ਼ਮੀਨ ਗਊਸ਼ਾਲਾ ਬਣਾਉਣ ਦੇ ਲਈ ਦੇ ਦਿੱਤੀ ਸੀ ਅਤੇ ਬਾਕੀ ਜ਼ਮੀਨ ਉੱਤੇ ਕੁਝ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਿਸ ਨੂੰ ਪੰਚਾਇਤ ਨੇ ਹੁਣ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਛੁਡਵਾ ਲਿਆ। ਪਿੰਡ ਦੇ ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਨੂੰ ਛਡਵਾਉਣ ਦੇ ਲਈ ਏਡੀਸੀ ਵਿਕਾਸ ਅਤੇ ਬੀਡੀਪੀਓ ਦਫਤਰ ਦੇ ਵਿੱਚੋਂ ਲੈਟਰ ਆਉਂਦੇ ਰਹੇ ਕਿ ਇਸ ਜ਼ਮੀਨ ਤੋਂ ਕਬਜ਼ਾ ਛੁਡਾਇਆ ਜਾਵੇ।

ਪ੍ਰਸ਼ਾਸਨ ਨਹੀਂ ਕਰ ਰਿਹਾ ਸਹਿਯੋਗ:ਜਿਸ ਦੇ ਤਹਿਤ ਪੰਚਾਇਤ ਨੇ ਪੈਰਵਈ ਕਰਦੇ ਹੋਏ ਪਿੰਡ ਦੀ ਜ਼ਮੀਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਬਜ਼ਾ ਛੁਡਾਉਣ ਦੇ ਵਿੱਚ ਸਫ਼ਲਤਾ ਹਾਸਲ ਕਰ ਲਈ। ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਪੂਰਾ ਰਿਕਾਰਡ ਪੰਚਾਇਤ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਇਸ ਜ਼ਮੀਨ ਨੂੰ ਪੰਚਾਇਤ ਦੀ ਇਨਕਮ ਦੇ ਲਈ ਅੱਗੇ ਠੇਕੇ ਉੱਤੇ ਵੀ ਲਗਾ ਦਿੱਤਾ। ਠੇਕੇ ਵਾਲੇ ਕਿਸਾਨਾਂ ਨੇ ਪੰਚਾਇਤ ਨੂੰ ਬਣਦੀ ਰਾਸ਼ੀ ਵੀ ਭਰ ਦਿੱਤੀ ਹੈ ਪਰ ਹੁਣ ਕੁਝ ਲੋਕ ਠੇਕੇ ਉੱਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਜ਼ਮੀਨ ਵਾਹੁਣ ਤੋਂ ਰੋਕ ਰਹੇ ਹਨ। ਜਿਸ ਕਾਰਨ ਪੰਚਾਇਤ ਨੂੰ ਸਮੱਸਿਆ ਆ ਰਹੀ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਠੇਕੇ ਉੱਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਰੋਕਣ ਵਾਲੇ ਲੋਕਾਂ ਉੱਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੁਣ ਸਾਥ ਦੇਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਜ਼ਮੀਨ ਨੂੰ ਛਡਵਾਉਣ ਦੇ ਲਈ ਪੰਚਾਇਤ ਨੂੰ ਬਕਾਇਦਾ ਲਿਖਤੀ ਦਸਤਾਵੇਜ਼ ਭੇਜੇ ਗਏ ਸਨ ਕਿ ਜੇਕਰ ਜ਼ਮੀਨ ਨਹੀਂ ਛੁਡਾਈ ਜਾਂਦੀ ਤਾਂ ਤੁਹਾਡੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਜ਼ਮੀਨ ਛੁਡਵਾ ਕੇ ਅੱਗੇ ਠੇਕੇ ਉੱਤੇ ਦੇ ਦਿੱਤੀ ਹੈ ਤਾਂ ਠੇਕੇ ਵਾਲੇ ਕਿਸਾਨਾਂ ਨੂੰ ਜ਼ਮੀਨ ਵਾਹੁਣ ਤੋਂ ਕੁਝ ਲੋਕ ਰੋਕ ਰਹੇ ਹਨ। ਜਿਸ ਕਾਰਨ ਪੰਚਾਇਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਸਹਿਯੋਗ ਦੀ ਮੰਗ ਕੀਤੀ ਗਈ ਹੈ।

ਕਾਰਵਾਈ ਦਾ ਭਰੋਸਾ: ਏਡੀਸੀ ਵਿਕਾਸ ਨੇ ਕੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਵਿਅਕਤੀ ਪੰਚਾਇਤੀ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨਾਜਾਇਜ਼ ਕਬਜ਼ੇ ਹਨ ਉਨ੍ਹਾਂ ਨੂੰ ਛੁਡਵਾਇਆ ਜਾਵੇ ਅਤੇ ਪੰਚਾਇਤ ਦੇ ਹਵਾਲੇ ਕੀਤਾ ਜਾਵੇ, ਤਾਂ ਕਿ ਪੰਚਾਇਤ ਜ਼ਮੀਨ ਨੂੰ ਠੇਕੇ ਉੱਤੇ ਦੇ ਕੇ ਆਪਣੀ ਆਮਦਨ ਦੁੱਗਣੀ ਕਰ ਸਕੇ।

ABOUT THE AUTHOR

...view details