ਪੰਜਾਬ

punjab

ETV Bharat / state

Sidhu Moose Wala News: ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚੀ 85 ਸਾਲ ਦੀ ਬੇਬੇ, ਰੋਂਦੇ ਹੋਏ ਇਨਸਾਫ਼ ਦੀ ਕੀਤੀ ਮੰਗ - the memorial of Musewala

Sidhu Moose Wala News: ਹਰ ਬੱਚਾ ਅਤੇ ਬਜ਼ੁਰਗ ਮਾਨਸਾ ਵਿੱਚ ਪਿੰਡ ਮੂਸਾ ਪਹੁੰਚ ਕੇ ਸਿੱਧੂ ਮੂਸੇਵਾਲਾ ਦੀ ਸਮਾਰਕ ਉੱਤੇ ਪਸੀਜ ਜਾਂਦਾ ਹੈ। ਹੁਣ ਸਮਾਰਕ ਉੱਤੇ ਪਹੁੰਚੀ 85 ਸਾਲ ਦੀ ਬਜ਼ੁਰਗ ਮਹਿਲਾ ਦੇ ਹੰਝੂਆਂ ਨੇ ਸਭ ਨੂੰ ਭਾਵੁਕ ਕਰ ਦਿੱਤਾ। ਬਜ਼ੁਰਗ ਬੇਬੇ ਨੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।

The old woman who reached the memorial of Musewala in Mansa became emotional
ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚੀ 85 ਸਾਲ ਦੀ ਬੇਬੇ, ਰੋਂਦੇ ਹੋਏ ਇਨਸਾਫ਼ ਦੀ ਕੀਤੀ ਮੰਗ

By ETV Bharat Punjabi Team

Published : Aug 29, 2023, 1:45 PM IST

Updated : Aug 29, 2023, 1:58 PM IST

ਰੋਂਦੇ ਹੋਏ ਇਨਸਾਫ਼ ਦੀ ਕੀਤੀ ਮੰਗ

ਮੂਸਾ,ਮਾਨਸਾ:ਸਿੱਧੂ ਮੂਸੇਵਾਲਾ ਦੀ ਯਾਦਗਾਰ ਉੱਤੇ ਲਗਾਤਾਰ ਲੋਕ ਆ ਰਹੇ ਹਨ। ਅੱਜ ਇੱਕ 85 ਸਾਲ ਦੀ ਬੇਬੇ ਰਜਿੰਦਰ ਕੌਰ ਸਿੱਧੂ ਦੀ ਯਾਦਗਾਰ ਉੱਤੇ ਪਹੁੰਚੀ, ਜੋ ਕਿ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਦੇਖ ਭਾਵੁਕ ਹੋ ਗਈ ਅਤੇ ਰੋਣ ਲੱਗੀ। ਬਜ਼ੁਰਗ ਮਹਿਲਾ ਮੂਸੇਵਾਲਾ ਦੇ ਬੁੱਤ ਨੂੰ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੀ ਸੀ ਕਿ ਪੁੱਤਰ ਉੱਠ ਜਾ ਜਿਸ ਨੂੰ ਦੇਖ ਸਾਰੇ ਭਾਵੁਕ ਹੋ ਗਏ । ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਨਹੀਂ ਰੁਕ ਰਹੇ ਸਨ।

ਸੱਚ ਬੋਲਣ ਦੀ ਸਜ਼ਾ ਮਿਲੀ: ਬਜ਼ੁਰਗ ਮਾਤਾ ਨੇ ਕਿਹਾ ਕਿ ਸਿੱਧੂ ਦੀ ਯਾਦਗਾਰ ਉੱਤੇ ਆਕੇ ਉਹਨਾਂ ਦਾ ਮਨ ਬਹੁਤ ਦੁਖੀ ਹੈ। ਉਨ੍ਹਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਇੱਕ ਵਾਰ ਮਿਲੇ ਸੀ। ਸਿੱਧੂ ਮੂਸੇ ਵਾਲਾ ਦੀ ਫ਼ਿਲਮ ਮੂਸਾ ਜੱਟ ਦੀ ਸ਼ੂਟਿੰਗ ਉਹਨਾਂ ਦੇ ਪਿੰਡ ਡੂੰਮਵਾਲੀ ਵਿਖੇ ਹੋਈ ਸੀ। ਬੇਬੇ ਰਜਿੰਦਰ ਕੌਰ ਨੇ ਕਿਹਾ ਕਿ ਗੈਂਗਸਟਰਾਂ ਨੂੰ ਸਿੱਧੂ ਨੂੰ ਨਹੀਂ ਮਾਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਿੱਧੂ ਸੱਚ ਬੋਲਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਂ-ਪਿਓ ਉੱਤੇ ਵੀ ਤਰਸ ਆਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਬਿਨਾਂ ਕਸੂਰ ਤੋਂ ਸਜ਼ਾ ਮਿਲ ਰਹੀ ਹੈ।

ਕਾਤਲਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਦੀ ਮੰਗ: ਬਜ਼ੁਰਗ ਰਜਿੰਦਰ ਕੌਰ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਆਪਣੇ ਮਾਪਿਆਂ ਦਾ ਇੱਕਲੋਤਾ ਪੁੱਤਰ ਸੀ ਅਤੇ ਉਸ ਨੇ ਹਰ ਨੌਜਵਾਨ ਨੂੰ ਆਪਣੇ ਮਾਪਿਆਂ ਦੀ ਇੱਜ਼ਤ ਕਰਨੀ ਸਿਖਾਈ ਸੀ। ਬਹੁਤ ਹੀ ਛੋਟੇ ਘਰ ਤੋਂ ਉੱਠ ਕੇ ਦੁਨੀਆਂ ਦੇ ਵਿੱਚ ਆਪਣਾ ਨਾਮ ਬਣਾਇਆ ਸੀ ਪਰ ਬੇਰਹਿਮ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਕਤਲ ਕਰ ਦੇਣਾ ਇਹ ਕਿੱਥੋਂ ਦੀ ਬਹਾਦਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਰਗਾ ਹੀ ਉਸ ਦਾ ਪੁੱਤਰ ਵੀ ਸੀ, ਜੋ ਹਮੇਸ਼ਾਂ ਸੱਚ ਬੋਲਦਾ ਸੀ ਅਤੇ ਪੁਲਿਸ ਦੇ ਵਿੱਚ ਥਾਣੇਦਾਰ ਸੀ। ਉਨ੍ਹਾਂ ਕਿਹਾ ਮੈਂ ਅੱਜ ਵੀ ਆਪਣੇ ਪੁੱਤਰ ਵਾਂਗ ਹੀ ਸਿੱਧੂ ਮੂਸੇ ਵਾਲਾ ਨੂੰ ਆਪਣਾ ਪੁੱਤਰ ਸਮਝਦੀ ਹਾਂ ਜੋ ਹਮੇਸ਼ਾ ਸੱਚ ਬੋਲਦਾ ਸੀ ਅਤੇ ਗਰੀਬ ਲੋਕਾਂ ਦੀ ਮਦਦ ਕਰਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ।

Last Updated : Aug 29, 2023, 1:58 PM IST

ABOUT THE AUTHOR

...view details