ਮਾਨਸਾ: ਜ਼ਿਲ੍ਹੇ ਵਿੱਚ ਘੱਗਰ ਲਗਾਤਾਰ ਤਬਾਹੀ ਮਚਾ ਰਿਹਾ ਹੈ। ਜਿੱਥੇ ਮਾਨਸਾ ਜ਼ਿਲ੍ਹੇ ਦੇ ਹੁਣ ਤੱਕ 10 ਤੋਂ 12 ਪਿੰਡ ਘੱਗਰ ਦੀ ਲਪੇਟ ਦੇ ਵਿੱਚ ਆ ਚੁੱਕੇ ਸਨ ਉੱਥੇ ਹੀ ਹੁਣ ਸਰਦੂਲਗੜ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਵੱਡਾ ਪਾੜ ਪਿਆ ਹੈ। ਜਿਸ ਕਾਰਨ ਨੇੜਲੇ ਪਿੰਡ ਸਾਧੂਵਾਲਾ, ਫੂਸ ਮੰਡੀ ਅਤੇ ਸਰਦੂਲਗੜ੍ਹ ਸ਼ਹਿਰ ਨੂੰ ਵੀ ਪਾਣੀ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਸਥਾਨਕ ਵਿਧਾਇਕ ਵੱਲੋਂ ਆਸ-ਪਾਸ ਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਅਤੇ ਜੇਸੀਬੀ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ। ਨਾਲ ਹੀ ਘੱਗਰ ਉੱਤੇ ਪਹੁੰਚ ਕੇ ਸੈਲਫੀਆਂ ਲੈਣ ਵਾਲਿਆਂ ਨੂੰ ਵੀ ਵਿਧਾਇਕ ਨੇ ਸੈਲਫੀਆਂ ਨਾ ਲੈਣ ਦੀ ਅਪੀਲ ਕੀਤੀ ਹੈ।
ਸਰਦੂਲਗੜ੍ਹ ਨਾਲ ਲੱਗਦੇ ਘੱਗਰ ਦਰਿਆ 'ਚ ਪਿਆ ਵੱਡਾ ਪਾੜ, ਵਿਧਾਇਕ ਵੱਲੋਂ ਲੋਕਾਂ ਨੂੰ ਅਪੀਲ - ਸਰਦੂਲਗੜ੍ਹ ਵਿੱਚ ਹੜ੍ਹ
ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿੱਚ ਘੱਗਰ ਦਰਿਆ ਅੰਦਰ ਪਿਆ ਪਾੜ ਵੱਡੇ ਪੱਧਰ ਉੱਤੇ ਤਬਾਹੀ ਕਰ ਰਿਹਾ ਹੈ। ਦੂਜੇ ਪਾਸੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਲੀ ਨੇ ਜੇਸੀਬੀ ਮਾਲਕਾਂ ਅਤੇ ਆਮ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਪਾਣੀ ਦੀ ਮਾਰ ਨੂੰ ਰੋਕਣ ਲਈ ਬੰਨ੍ਹ ਬਣਾਇਆ ਜਾਵੇ।
ਪਿੰਡਾਂ ਦੇ ਵਿੱਚ ਤਬਾਹੀ: ਵਿਧਾਇਕ ਨੇ ਕਿਹਾ ਕਿ ਸਰਦੂਲਗੜ ਵਿਖੇ ਘੱਗਰ ਦੇ ਵਿੱਚ ਫਿਰ ਤੋਂ ਵੱਡਾ ਪਾੜ ਪਿਆ ਹੈ ਜਿਸ ਕਾਰਨ ਪਾਣੀ ਪਿੰਡਾਂ ਦੇ ਵਿੱਚ ਤਬਾਹੀ ਮਚਾ ਰਿਹਾ। ਇਸ ਤੋਂ ਇਲਾਵਾ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਵੀ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀਡੀਓ ਜਾਰੀ ਕਰਕੇ ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ ਉੱਤੇ ਪਹੁੰਚਣ।
- Punjab Floods: ਮਾਲਵਾ ਤੇ ਦੁਆਬਾ ਖੇਤਰ ਤੋਂ ਬਾਅਦ ਹੁਣ ਮਾਝੇ ਵਿੱਚ ਹੜ੍ਹ ਦਾ ਖ਼ਤਰਾ ! ਜਾਣੋ ਬਿਆਸ ਦਰਿਆ ਦੀ ਸਥਿਤੀ
- ਦਿੱਲੀ ਆਰਡੀਨੈਂਸ 'ਤੇ ਕਾਂਗਰਸ ਦਾ 'ਆਪ' ਨੂੰ ਸਮਰਥਨ, ਪੰਜਾਬ 'ਚ ਗਰਮਾਈ ਸਿਆਸਤ
- Ludhiana News: ਪਾਰਟੀ ਕਰਨ ਲਈ ਨੌਜਵਾਨਾਂ ਨੇ ਲੁੱਟਿਆ ਸ਼ਰਾਬ ਦਾ ਠੇਕਾ, ਮਹਿੰਗੀ ਦਾਰੂ ਤੇ ਕੈਸ਼ ਲੈਕੇ ਹੋਏ ਫਰਾਰ
ਮਦਦ ਲਈ ਅਪੀਲ: ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜਿਨ੍ਹਾਂ ਵੀ ਲੋਕਾਂ ਕੋਲ ਜੇਸੀਬੀ ਮਸ਼ੀਨ ਹੈ, ਉਹ ਆਪਣੀ ਮਸ਼ੀਨ ਲੈ ਕੇ ਪਹੁੰਚਣ ਕਿਉਂਕਿ ਸਰਕਾਰ ਉਹਨਾਂ ਨੂੰ ਕਿਰਾਇਆ ਦੇਵੇਗੀ ਅਤੇ ਫਿਲਹਾਲ ਪ੍ਰਸ਼ਾਸਨ ਕੋਲ ਮਸ਼ੀਨਾਂ ਦੀ ਕਮੀ ਹੈ ਕਿਉਂਕਿ ਬਾਕੀ ਜੇਸੀਬੀ ਮਸ਼ੀਨਾਂ ਪਾੜ ਦੇ ਉੱਪਰ ਲਗਾਤਾਰ ਕੰਮ ਦੇ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਪਾੜ ਬੰਦ ਨਾ ਹੋਇਆ ਤਾਂ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੱਡੀ ਤਬਾਹੀ ਹੋਵੇਗੀ। ਇਸ ਲਈ ਉਹਨਾਂ ਨੇੜੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ ਦੇ ਉੱਪਰ ਪਹੁੰਚੋ ਤਾਂ ਕਿ ਰਲ-ਮਿਲ ਕੇ ਇਸ ਪਾੜ ਨੂੰ ਬੰਦ ਕੀਤਾ ਜਾਵੇ। ਸਰਦੂਲਗੜ੍ਹ ਸ਼ਹਿਰ ਅਤੇ ਆਸ-ਪਾਸ ਦੇ ਜੋ ਨੌਜਵਾਨ ਹੜ੍ਹ ਉੱਤੇ ਸੈਲਫੀਆਂ ਲੈ ਰਹੇ ਹਨ ਉਨ੍ਹਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਇੱਥੇ ਸੈਲਫੀਆਂ ਲੈਣ ਦੇ ਲਈ ਨਾ ਪਹੁੰਚੋ ਕਿਉਂਕਿ ਕੰਮ ਕਰਨ ਸਮੇਂ ਵੱਡੀ ਦਿੱਕਤ ਆ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਪਾੜ ਨੂੰ ਨੂੰ ਬੰਦ ਕਰਨ ਦੇ ਲਈ ਜੇਸੀਬੀ ਮਸ਼ੀਨਾਂ ਲਿਆਂਦੀਆਂ ਜਾਣ ਅਤੇ ਪੀਣ ਦੇ ਪਾਣੀ ਲਈ ਵੀ ਮਦਦ ਕੀਤੀ ਜਾਵੇ।