ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੇ ਇੱਕੋ ਪਿੰਡ ਅਤੇ ਇੱਕੋ ਸਕੂਲ ਦੀਆਂ ਦੋ ਬੱਚੀਆਂ ਨੇ ਪੰਜਾਬ ਦੇ ਵਿੱਚੋਂ ਪਹਿਲਾ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਸਿੱਖਿਆ ਵਿਭਾਗ, ਪਿੰਡ ਵਾਸੀ ਅਤੇ ਸਕੂਲ ਸਟਾਫ ਵੱਲੋਂ ਘਰ ਪਹੁੰਚ ਕੇ ਟਾਪਰ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਪੰਜਵੀਂ ਕਲਾਸ ਦੇ ਨਤੀਜਿਆਂ 'ਚ ਮਾਨਸਾ ਦੀਆਂ ਦੋ ਵਿਦਿਆਰਥਣਾਂ ਨੇ ਪੂਰੇ ਪੰਜਾਬ 'ਚੋਂ ਕੀਤਾ ਟਾਪ, ਇੱਕੋ ਪਿੰਡ ਅਤੇ ਇੱਕੋ ਸਕੂਲ ਦੀਆਂ ਨੇ ਵਿਦਿਆਰਥਣਾਂ
ਪੰਜਾਬ ਸਿੱਖਿਆ ਬੋਰਡ ਵੱਲੋਂ ਅੱਜ ਪੰਜਵੀ ਜਮਾਤ ਦੇ ਨਤੀਜੇ ਐਲਾਨੇ ਗਏ ਨੇ ਅਤੇ ਇਸ ਬੋਰਡ ਦੇ ਨਤੀਜੇ ਵਿੱਚ ਮਾਨਸਾ ਦੇ ਇੱਕੋ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਨਤੀਜਿਆਂ ਤੋਂ ਬਾਅਦ ਟਾਪਰ ਵਿਦਿਆਰਥਣਾਂ ਦੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੈ।
ਧੀਆਂ ਨੇ ਮਾਰੀ ਬਾਜ਼ੀ:ਮੁੜ ਦੱਸ ਦਈਏਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਕਲਾਸ ਦੇ ਨਤੀਜਿਆਂ ਵਿੱਚ ਇਸ ਵਾਰ ਫਿਰ ਪੰਜਾਬ ਦੀਆਂ ਧੀਆਂ ਦੀ ਚੜ੍ਹਤ ਰਹੀ। ਇੱਕੋ ਸਕੂਲ ਦੀਆਂ ਦੋ ਧੀਆਂ ਨੇ ਪੰਜਾਬ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਅਤੇ ਜ਼ਿਲ੍ਹੇ ਦਜਾ ਨਾ ਰੋਸ਼ਨ ਕੀਤਾ ਹੈ। ਇਹਨਾਂ ਨਤੀਜਿਆਂ ਦੇ ਵਿੱਚ ਜਸਪ੍ਰੀਤ ਕੌਰ ਨੇ 500/500 ਨੰਬਰ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਅਤੇ ਨਵਦੀਪ ਕੌਰ ਨੇ 500/500 ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਵੱਡੀ ਹੋ ਕੇ ਆਰਮੀ ਅਫਸਰ ਬਣੇਗੀ ਅਤੇ ਨਵਦੀਪ ਕੌਰ ਨੇ ਕਿਹਾ ਕਿ ਉਹ ਵੱਡੀ ਹੋ ਕੇ ਅਧਿਆਪਕ ਬਣੇਗੀ। ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਸਪ੍ਰੀਤ ਕੌਰ ਦੀ ਦਾਦੀ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਤਿੰਨ ਧੀਆਂ ਹਨ ਅਤੇ ਅੱਜ ਉਨ੍ਹਾਂ ਦੇ ਘਰ ਖੁਸ਼ੀਆਂ ਆਈਆਂ ਹਨ ਅਤੇ ਅੱਜ ਉਨ੍ਹਾਂ ਦੇ ਘਰ ਪਹਿਲੀ ਵਾਰ ਵਧਾਈਆਂ ਦੇਣ ਦੇ ਲਈ ਇੰਨੇ ਜ਼ਿਆਦਾ ਲੋਕ ਆਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦਾ ਹਰ ਸੁਪਨਾ ਪੂਰਾ ਕਰਨਗੇ। ਇਸ ਮੌਕੇ ਉਨ੍ਹਾਂ ਘਰ ਵਧਾਈ ਦੇਣ ਆਏ ਲੋਕਾਂ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਅਤੇ ਸਕੂਲ ਸਟਾਫ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ:PSEB 5th Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆਂ 5ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ