ਮਾਨਸਾ: ਬੀਤੇ ਬੁੱਧਵਾਰ ਦੀ ਰਾਤ ਨੂੰ ਤੇਜ਼ ਹਨੇਰੀ ਅਤੇ ਝੱਖੜ ਦੇ ਕਾਰਨ ਪੰਜਾਬ ਭਰ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ। ਦੂਜੇ ਪਾਸੇ ਬੀਤੇ ਕੱਲ੍ਹ ਤੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚ ਟੁੱਟੇ ਰਜਬਾਹੇ ਨੂੰ ਅਜੇ ਤੱਕ ਕਿਸਾਨ ਬੰਦ ਕਰਨ ਦੀ ਜੱਦੋ-ਜਹਿਦ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਅਤੇ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਤੱਕ ਨਹੀਂ ਲੈਣ ਪਹੁੰਚੇ।
ਤਿੰਨ ਦਿਨਾਂ ਤੋਂ ਨਹੀਂ ਪੂਰਿਆ ਗਿਆ ਰਜਵਾਹੇ 'ਚ ਪਿਆ ਪਾੜ, ਕਿਸਾਨਾਂ ਦੀ ਫਸਲ ਹੋਈ ਪੂਰੀ ਤਰ੍ਹਾਂ ਬਰਬਾਦ - ਕਿਸਾਨਾਂ ਦੀ ਫਸਲ ਖ਼ਰਾਬ ਹੋਈ
ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਰਜਵਾਹੇ ਅੰਦਰ ਪਿਆ ਪਾੜ ਕਿਸਾਨਾਂ ਦੀਆਂ ਫਸਲਾਂ ਨੂੰ ਲਗਾਤਾਰ ਤਬਾਹ ਕਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਰਜਵਾਹੇ ਵਿੱਚ ਪਏ ਪਾੜ ਨੂੰ ਲੈਕੇ ਗੰਭੀਰ ਨਹੀਂ ਹੈ ਇਸ ਲਈ ਉਹ ਖੁਦ ਰਜਵਾਹੇ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ।
500 ਏਕੜ ਦੇ ਕਰੀਬ ਫਸਲ ਖਰਾਬ: ਉਨ੍ਹਾਂ ਦੱਸਿਆ ਕਿ ਰਜਬਾਹਾ ਟੁੱਟਣ ਕਾਰਨ ਕਿਸਾਨਾਂ ਦੀ 500 ਏਕੜ ਦੇ ਕਰੀਬ ਫਸਲ ਖਰਾਬ ਹੋ ਚੁੱਕੀ ਹੈ, ਜਿਸ ਵਿੱਚ ਕਿਸਾਨਾਂ ਵੱਲੋਂ ਮੱਕੀ, ਮੂੰਗੀ, ਸ਼ਿਮਲਾ ਮਿਰਚਾ ਅਤੇ ਝੋਨਾ ਲਗਾਉਣ ਦੇ ਲਈ ਪਨੀਰੀ ਦੀ ਬਿਜਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਮੱਕੀ ਦਾ ਬੀਜ ਬਹੁਤ ਮਹਿੰਗਾ ਹੈ ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ ਪਰ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਤੇ ਅੱਜ ਠੇਕੇਦਾਰ ਵੱਲੋ ਇੱਕ ਜੇਸੀਬੀ ਮਸ਼ੀਨ ਭੇਜੀ ਗਈ ਹੈ।
- ਭਾਰੀ ਮੀਂਹ ਹਨੇਰੀ ਕਾਰਨ ਦੋ ਜਗ੍ਹਾ ਤੋਂ ਟੁੱਟਿਆ ਰਾਜਵਾਹਾ, ਲੋਕਾਂ ਦੇ ਘਰਾਂ 'ਚ ਵੜਿਆਂ ਪਾਣੀ ਕਈ ਏਕੜ ਫਸਲ ਤਬਾਹ
- ਸਾਬਕਾ ਸੀਐੱਮ ਨੇ ਪੰਜਾਬ ਸਰਕਾਰ 'ਤੇ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰਨ ਦਾ ਲਾਇਆ ਇਲਜ਼ਾਮ
- ਬਰਨਾਲਾ 'ਚ ਗਰੀਬ ਪਰਿਵਾਰ ਦੇ ਘਰ ਦੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰੁਕਵਾਈ ਕੁਰਕੀ
ਪ੍ਰਸ਼ਾਸਨ ਨੇ ਨਹੀਂ ਦਿਖਈ ਗੰਭੀਰਤਾ:ਕਿਸਾਨਾਂ ਨੇ ਦੱਸਿਆ ਕਿ ਪਿੰਡ ਬੁਰਜ ਰਾਠੀ ਅਤੇ ਬੁਰਜ ਹਰੀ ਦੇ ਕਿਸਾਨਾਂ ਵੱਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਰਜਬਾਹੇ ਦੀ ਦਰਾਰ ਨੂੰ ਜਲਦ ਭਰਿਆ ਜਾ ਸਕੇ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਵੇ ਕਿਉਂਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਨੂੰ ਬੰਦ ਕਰਨ ਦੇ ਲਈ ਕਿਸਾਨ ਖੁਦ ਹੀ ਜੱਦੋ-ਜਹਿਦ ਕਰ ਰਹੇ ਹਨ ਜਦੋਂ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮਦਦ ਨਹੀਂ ਦਿੱਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਇਹ ਪਾੜ ਵੱਧਦਾ ਹੋਇਆ ਨਹਿਰ ਤੱਕ ਨਾ ਪਹੁੰਚ ਜਾਵੇ। ਉਨ੍ਹਾਂ ਕਿਹਾ ਕਿ ਰਜਵਾਹੇ ਦੇ ਪਾੜ ਨੂੰ ਲੈਕੇ ਜਿਸ ਤਰ੍ਹਾਂ ਸਥਾਨਕ ਪ੍ਰਸ਼ਾਸਨ ਅਣਗਹਿਲੀ ਕਰ ਰਿਹਾ ਇਸ ਤਰ੍ਹਾਂ ਨਹਿਰ ਵਿੱਚ ਵੀ ਪਾੜ ਪੈ ਸਕਦਾ ਹੈ ਜਿਸ ਨਾਲ ਵੱਡੀ ਤਬਾਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਭਾਵੇਂ ਗੰਭੀਰ ਹੈ ਪਰ ਪ੍ਰਸ਼ਾਸਨ ਇਸ ਸਮੱਸਿਆ ਨੂੰ ਲੈਕੇ ਗੰਭੀਰ ਨਹੀਂ ਹੈ।