ਮਾਨਸਾ: ਪਿੰਡ ਜੋਗਾ ਵਿੱਚ ਪਰਾਲੀ ਅੱਗ ਲਾਉਣ ਦੇ ਮਾਮਲੇ 'ਚ ਗਿਰਦਾਵਰੀ ਕਰਨ ਆਏ ਸਰਕਾਰੀ ਅਧਿਕਾਰੀਆਂ ਦਾ ਕਿਸਾਨ ਯੂਨੀਅਨ ਨੇ ਘਿਰਾਉ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪਰਾਲੀ ਸਾੜਨ ਨੂੰ ਲੈ ਕੇ ਕੇਂਦਰ ਸਰਕਾਰ ਨੇ 1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਕੈਦ ਲਗਾਉਣ ਦੀ ਫਰਮਾਨ ਜਾਰੀ ਕੀਤਾ ਹੈ। ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਜਿਨ੍ਹਾਂ ਵੀ ਜੁਰਮਾਨਾ ਲਗਾ ਦੇਵੇ, ਅਸੀ ਹਰ ਹਾਲਤ ਵਿੱਚ ਪਰਾਲੀ ਨੂੰ ਸੜਾਗੇ।
ਕਿਸਾਨਾਂ ਨੇ ਗਿਰਦਾਵਰੀ ਕਰਨ ਆਏ ਅਧਿਕਾਰੀਆਂ ਦਾ ਕੀਤਾ ਘਿਰਾਓ - ਬਿਜਲੀ ਵਿਭਾਗ ਦੇ ਅਧਿਕਾਰੀਆਂ
ਮਾਨਸਾ ਦੇ ਪਿੰਡ ਜੋਗਾ ਵਿੱਚ ਪਰਾਲੀ ਅੱਗ ਲਾਉਣ ਦੇ ਮਾਮਲੇ 'ਚ ਗਿਰਦਾਵਰੀ ਕਰਨ ਆਏ ਸਰਕਾਰੀ ਅਧਿਕਾਰੀਆਂ ਦਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਘਿਰਾਉ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਕਿਸਾਨਾਂ ਨੇ ਗਿਰਦਾਵਰੀ ਕਰਨ ਆਏ ਅਧਿਕਾਰੀਆਂ ਦਾ ਕੀਤਾ ਘਿਰਾਓ
ਦੂਜੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮੁਆਇਨਾ ਕਰਨ ਲਈ ਖੇਤਾਂ ਵਿੱਚ ਆਏ ਸੀ, ਪਰ ਕਿਸਾਨਾਂ ਨੇ ਸਾਡਾ ਘਿਰਾਉ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ ਇਸ ਦੇ ਲਈ ਉਹ ਆਸੀ ਆਪਣੀ ਡਿਊਟੀ ਕਰਨ ਆਏ ਹਾਂ।