ਮਾਨਸਾ:ਸਾਲ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਭਾਰਤ ਦੇ ਸੈਂਕੜੇ ਹੀ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਸੀ ਇਨ੍ਹਾਂ ਨੌਜਵਾਨਾਂ ਦੇ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਸਹਾਰਨਾ ਦੇ ਸ਼ਹੀਦ ਗੁਰਦੇਵ ਸਿੰਘ ਨੇ ਵੀ 1971 ਦੀ ਜੰਗ ਦੇ ਦੌਰਾਨ ਸ਼ਹਾਦਤ ਦਾ ਜਾਮ ਪੀ ਲਿਆ ਸੀ। ਸ਼ਹੀਦ ਦਾ ਪਰਿਵਾਰ ਅੱਜ ਵੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਯਾਦ ਕਰਵਾਉਂਦੇ ਹੋਏ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਗੁਹਾਰ ਲਗਾ ਰਿਹਾ ਹੈ।
ਜ਼ਿਲ੍ਹੇ ਦੇ ਪਿੰਡ ਸਹਾਰਨਾ ਦੇ ਸ਼ਹੀਦ ਗੁਰਦੇਵ ਸਿੰਘ ਦਾ ਪਰਿਵਾਰ ਅੱਜ ਵੀ ਉਨ੍ਹਾਂ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰਦਾ ਹੈ ਪਰ ਸ਼ਹੀਦ ਦਾ ਪਰਿਵਾਰ ਆਪਣੇ ਲਈ ਕੁਝ ਨਹੀਂ ਮੰਗ ਰਿਹਾ ਬਲਕਿ ਪਿੰਡ ਦੇ ਸਕੂਲ ਨੂੰ ਅੱਪਗਰੇਡ ਕਰਨ ਅਤੇ ਸ਼ਹੀਦ ਦਾ ਪਿੰਡ ਦੇ ਵਿੱਚ ਬੁੱਤ ਲਗਾਉਣ ਦੀ ਮੰਗ ਕਰ ਰਹੇ ਤਾਂ ਕਿ ਸ਼ਹੀਦ ਗੁਰਦੇਵ ਸਿੰਘ ਦਾ ਨਾਮ ਸਦਾ ਦੇ ਲਈ ਅਮਰ ਰਹੇ।