ਮਾਨਸਾ: ਪਿਛਲੇ ਦਿਨ੍ਹੀ ਟੀਕਰੀ ਬਾਰਡਰ ਤੋਂ ਵਾਪਿਸ ਆ ਰਹੀਆਂ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਔਰਤਾਂ ਉੱਤੇ ਅਚਾਨਕ ਇੱਕ ਟਿੱਪਰ ਚੜਨ ਕਾਰਨ ਭਿਆਨਕ ਹਾਦਸਾ ਵਾਪਰਿਆ। ਜਿਸ ਵਿੱਚ 3 ਔਰਤਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ 51 ਸਾਲਾਂ ਦੀ ਅਮਰਜੀਤ ਕੌਰ ਵੀ ਸੀ। ਅਮਰਜੀਤ ਕੌਰ ਦੇ ਘਰ ਉਸਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਿਸਦਾ ਵਿਆਹ 23 ਜਨਵਰੀ ਨੂੰ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਅਮਰਜੀਤ ਕੌਰ ਦੇ ਪਤੀ ਦੀ ਲਗਭਗ 26 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਜਦੋਂ ਉਨ੍ਹਾਂ ਦੇ ਬੱਚੇ ਜਸਵਿੰਦਰ ਸਿੰਘ ਅਤੇ ਧੀ ਲਖਵਿੰਦਰ ਕੌਰ ਛੋਟੀ ਉਮਰ ਦੇ ਸਨ। ਅਮਰਜੀਤ ਕੌਰ ਨੇ ਬੜੀਆਂ ਮੁਸ਼ਕਿਲਾਂ ਨਾਲ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ। ਪੜਨ ਤੋਂ ਉਸ ਦਾ ਬੇਟਾ ਜਸਵਿੰਦਰ ਸਿੰਘ ਫੌਜ 'ਚ ਭਰਤੀ ਹੋ ਗਿਆ।
ਇਹ ਵੀ ਪੜ੍ਹੋ:ਰਾਜੌਰੀ 'ਚ ਸ਼ਹੀਦ ਹੋਏ ਮਨਜੀਤ ਸਿੰਘ ਦੇ ਇਲਾਕੇ 'ਚ ਸੋਗ ਦੀ ਲਹਿਰ
ਅਮਰਜੀਤ ਕੌਰ ਦੇ ਪਤੀ ਦੀ ਮੌਤ ਦੇ ਸਦਮੇ ਚੋਂ ਅਜੇ ਪਰਿਵਾਰ ਨਿਕਲ ਹੀ ਰਿਹਾ ਸੀ ਕਿ ਫੌਜ ਚੋਂ ਛੁੱਟੀ ਕੱਟਣ ਆਏ ਜਸਵਿੰਦਰ ਸਿੰਘ ਦਾ ਅਚਾਨਕ ਇਕ ਸੜਕ ਹਾਦਸਾ ਹੋ ਗਿਆ, ਜਿਸ ਨਾਲ ਪਰਿਵਾਰ 'ਤੇ ਇਕ ਵਾਰ ਫੇਰ ਦੁੱਖਾਂ ਦਾ ਪਹਾੜ ਟੁੱਟ ਪਿਆ।